ਚੰਡੀਗੜ੍ਹ, 16 ਅਕਤੂਬਰ (ਹਿੰ.ਸ.)। ਸੀਬੀਆਈ ਨੇ ਪੰਜਾਬ ਵਿੱਚ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਹੈ। ਸੀਬੀਆਈ ਨੇ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਸਕ੍ਰੈਪ ਡੀਲਰਾਂ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ ਹੈ। ਸੀਬੀਆਈ ਟੀਮ ਨੇ ਭੁੱਲਰ ਦੇ ਦਫ਼ਤਰ ਅਤੇ ਸੈਕਟਰ 40, ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਛਾਪਾ ਮਾਰਿਆ, ਜਿੱਥੇ ਕਈ ਘੰਟਿਆਂ ਤੱਕ ਜਾਂਚ ਕੀਤੀ ਗਈ।
ਹਾਲਾਂਕਿ ਸੀਬੀਆਈ ਨੇ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ, ਪਰ ਪਤਾ ਲੱਗਾ ਹੈ ਕਿ ਇੱਕ ਵਪਾਰੀ ਨੇ ਇਸ ਸਬੰਧ ਵਿੱਚ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਵੀਰਵਾਰ ਨੂੰ, ਇਹ ਕਾਰੋਬਾਰੀ ਪੈਸੇ ਲੈ ਕੇ ਮੋਹਾਲੀ ਸਥਿਤ ਡੀਆਈਜੀ ਦੇ ਦਫ਼ਤਰ ਪਹੁੰਚਿਆ ਸੀ। ਉੱਥੇ ਹੀ ਟੀਮ ਨੇ ਭੁੱਲਰ ਨੂੰ ਫੜ ਲਿਆ। ਇਸ ਤੋਂ ਬਾਅਦ, ਸੀਬੀਆਈ ਟੀਮ ਨੇ ਭੁੱਲਰ ਦੇ ਦਫ਼ਤਰ ਅਤੇ ਸੈਕਟਰ 40, ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਛਾਪਾ ਮਾਰਿਆ, ਜਿੱਥੇ ਕਈ ਘੰਟਿਆਂ ਤੱਕ ਜਾਂਚ ਕੀਤੀ ਗਈ, ਹਰਚਰਨ ਸਿੰਘ ਭੁੱਲਰ ਸਾਲ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ। 27 ਨਵੰਬਰ, 2024 ਨੂੰ ਭੁੱਲਰ ਨੂੰ ਰੋਪੜ ਰੇਂਜ ਦਾ ਆਈਜੀ ਨਿਯੁਕਤ ਕੀਤਾ ਗਿਆ ਸੀ। ਰੋਪੜ ਰੇਂਜ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ, ਗੈਰ-ਕਾਨੂੰਨੀ ਕਾਰਾਂ ਦੇ ਵਪਾਰ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿੱਥੇ ਚੈਸੀ ਨੰਬਰ ਬਦਲ ਕੇ ਸਕ੍ਰੈਪ ਵਾਹਨ ਵੇਚੇ ਜਾ ਰਹੇ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਭੁੱਲਰ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਲਈ ਰਿਸ਼ਵਤ ਲੈਂਦੇ ਸੀ। ਸਕ੍ਰੈਪ ਡੀਲਰ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਭੁੱਲਰ ਨੇ ਉਸਦੇ ਗੈਰ-ਕਾਨੂੰਨੀ ਕਾਰਾਂ ਦੇ ਵਪਾਰ ਨੂੰ ਜਾਰੀ ਰੱਖਣ ਬਦਲੇ ਮਹੀਨਾਵਾਰ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਦੇ ਅਨੁਸਾਰ, ਪਹਿਲਾਂ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਪਰ ਬਾਅਦ ਵਿੱਚ ਇਹ ਰਕਮ 5 ਲੱਖ ਰੁਪਏ ਤੱਕ ਵਧਾ ਦਿੱਤੀ। ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ ਇੱਕ ਗੁਪਤ ਟੀਮ ਬਣਾਈ ਅਤੇ ਟ੍ਰੈਪ ਲਗਾਇਆ। ਮੋਹਾਲੀ ਸਥਿਤ ਦਫ਼ਤਰ ਵਿੱਚ ਡੀਲਰ ਨੇ ਭੁੱਲਰ ਨੂੰ ਪੈਸੇ ਦਿੱਤੇ। ਜਿਵੇਂ ਹੀ ਭੁੱਲਰ ਨੇ ਪੈਸੇ ਸਵੀਕਾਰ ਕੀਤੇ, ਸੀਬੀਆਈ ਨੇ ਉਨ੍ਹਾਂ ਨੂੰ ਫੜ੍ਹ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ