ਅਪਡੇਟ : ਸੀ. ਬੀ. ਆਈ. ਨੇ ਪੰਜਾਬ ਦੇ ਆਈ. ਪੀ. ਐਸ. ਅਧਿਕਾਰੀ ਦੇ ਠਿਕਾਣਿਆਂ ਤੋਂ 5 ਕਰੋੜ ਨਗਦ ਤੇ ਕਰੋੜਾਂ ਦੇ ਗਹਿਣੇ ਕੀਤੇ ਬਰਾਮਦ
ਚੰਡੀਗੜ੍ਹ, 16 ਅਕਤੂਬਰ (ਹਿੰ. ਸ.)। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪੰਜਾਬ ਦੇ ਆਈ. ਪੀ. ਐਸ ਅਧਿਕਾਰੀ ਅਤੇ ਰੂਪਨਗਰ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਘਰ ਤੋਂ ਕਰੀਬ 5 ਕਰੋੜ ਰੁਪਏ ਨਗਦ ਤੇ ਭਾਰੀ ਮਾਤਰਾ ਵਿੱਚ ਗਹਿਣੇ ਬਰਾਮਦ ਕੀਤੇ ਹਨ। ਸੀਬੀ
,


ਚੰਡੀਗੜ੍ਹ, 16 ਅਕਤੂਬਰ (ਹਿੰ. ਸ.)। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪੰਜਾਬ ਦੇ ਆਈ. ਪੀ. ਐਸ ਅਧਿਕਾਰੀ ਅਤੇ ਰੂਪਨਗਰ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਘਰ ਤੋਂ ਕਰੀਬ 5 ਕਰੋੜ ਰੁਪਏ ਨਗਦ ਤੇ ਭਾਰੀ ਮਾਤਰਾ ਵਿੱਚ ਗਹਿਣੇ ਬਰਾਮਦ ਕੀਤੇ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ ਭੁੱਲਰ ਦੇ ਇਕ ਵਿਚੋਲੀਏ ਕੋਲੋਂ 21 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ ਵੀਰਵਾਰ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਈ ਜੋ ਦੇਰ ਰਾਤ ਤੱਕ ਜਾਰੀ ਰਹੀ।

ਸੀਬੀਆਈ ਵੱਲੋਂ ਇਹ ਮਾਮਲਾ ਆਕਾਸ਼ ਬੱਤਾ ਨਾਂ ਦੇ ਇਕ ਸਕ੍ਰੈਪ ਵਪਾਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਭੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਦੇ 52 ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਨੇ ਇੱਕੋ ਸਮੇਂ ਮੋਹਾਲੀ, ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਸੀਬੀਆਈ ਵੱਲੋਂ ਰਾਤ 9 ਵਜੇ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਹਰਚਰਨ ਸਿੰਘ ਭੁੱਲਰ ਦੇ ਘਰੋਂ ਕਰੀਬ 5 ਕਰੋੜ ਰੁਪਏ ਨਗਦ ਬਰਾਮਦ ਹੋ ਚੁੱਕੇ ਸਨ, ਜਿਨ੍ਹਾਂ ਨੂੰ ਬੈਗਾਂ ਅਤੇ ਅਟੈਚੀਆਂ ਵਿੱਚ ਭਰਕੇ ਰੱਖਿਆ ਗਿਆ ਸੀ।

ਸੀਬੀਆਈ ਦੇ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰਚਰਨ ਸਿੰਘ ਭੁੱਲਰ ਦੇ ਨਾਮ ’ਤੇ ਪੈਸਿਆਂ ਦੀ ਉਗਰਾਹੀ ਕਰਨ ਵਾਲੇ ਇਕ ਵਿਅਕਤੀ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

ਸੀਬੀਆਈ ਅਨੁਸਾਰ ਭੁੱਲਰ ਦੇ ਘਰੋਂ 5 ਕਰੋੜ ਰੁਪਏ ਦੀ ਨਗਦੀ ਤੋਂ ਇਲਾਵਾ 1.5 ਕਿਲੋ ਗਹਿਣੇ, ਪੰਜਾਬ ਵਿੱਚ ਕਈ ਜਾਇਦਾਦਾਂ ਦੇ ਦਸਤਾਵੇਜ਼, ਦੋ ਲਗਜ਼ਰੀ ਕਾਰਾਂ, 22 ਮਹਿੰਗੀਆਂ ਘੜੀਆਂ, ਲਾਕਰਾਂ ਦੀਆਂ ਚਾਬੀਆਂ, 40 ਲੀਟਰ ਵਿਦੇਸ਼ੀ ਸ਼ਰਾਬ, ਇਕ ਡਬਲ ਬੈਰਲ ਗਨ, ਇਕ ਪਿਸਤੌਲ, ਇਕ ਰਿਵਾਲਵਰ ਅਤੇ ਇਕ ਏਅਰ ਗਨ ਵੀ ਬਰਾਮਦ ਕੀਤੀ ਗਈ ਹੈ।

ਸੀਬੀਆਈ ਦੇ ਅਨੁਸਾਰ ਦੋਵੇਂ ਮੁਲਜਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande