ਫਾਜ਼ਿਲਕਾ 16 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹੜ੍ਹਾਂ ਪੀੜਤ ਲੋਕਾਂ ਨਾਲ ਦੀਵਾਲੀ ਤੋਂ ਪਹਿਲਾ—ਪਹਿਲਾਂ ਮੁਆਵਜਾ ਰਾਸ਼ੀ ਦੇਣ ਦਾ ਜ਼ੋ ਵਾਅਦਾ ਕੀਤਾ ਗਿਆ ਸੀ ਉਸਨੂੰ ਬੀਤੇ ਦਿਨੀ ਪੂਰਾ ਕਰਦਿਆਂ ਮੁਆਵਜਾ ਵੰਡ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਲਗਾਤਾਰ ਇਹ ਮੁਆਵਜਾ ਵੰਡ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰੇਕ ਹੜ੍ਹ ਪੀੜਤ ਨੂੰ ਉਸਦੇ ਨੂਕਸਾਨ ਦਾ ਮੁਆਵਜਾ ਮਿਲ ਨਹੀਂ ਜਾਂਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਲਾਧੂਕਾ ਵਿਖੇ ਪਹੁੰਚ ਕੇ ਮੁਆਵਜਾ ਰਾਸ਼ੀ ਦੀ ਵੰਡ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਲਾਧੂਕਾ, ਲੱਖੇ ਕੇ ਹਿਠਾੜ, ਬਹਿਕ ਹਸਤਾ ਹਿਠਾੜ, ਪਟੀ ਪੂਰਨ ਅਤੇ ਮੁਰਾਦਵਾਲਾ ਭੋਮਗੜ ਦੇ ਹੜ੍ਹ ਪੀੜਤਾਂ ਨੂੰ ਮਨਜੂਰੀ ਪੱਤਰ ਦਿੱਤੇ ਗਏ।
ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਬੀਤੇ ਦਿਨੀ ਫਾਜ਼ਿਲਕਾ ਵਿਖੇ ਪਹੁੰਚ ਕੇ ਮੁਆਵਜਾ ਰਾਸ਼ੀ ਦੀ ਵੰਡ ਦੀ ਸ਼ੁਰੂਆਤ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਵੀ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਕੋਈ ਕਮੀ ਨਹੀ ਛੱਡੀ ਗਈ, ਉਨ੍ਹਾਂ ਖੁਦ ਲੋਕਾਂ ਨੁੰ ਰਾਹਤ ਸਮੱਗਰੀ, ਰਾਸ਼ਨ ਕਿੱਟਾਂ, ਕੈਟਲ ਫੀਡ ਤੇ ਹਰਾ ਚਾਰਾ ਦੀ ਵੰਡ ਕੀਤੀ ਤੇ ਮੁਸ਼ਕਿਲ ਸਮੇਂ ਵਿਚ ਲੋਕਾਂ ਦੇ ਨਾਲ ਖੜੇ ਸਨ। ਉਨ੍ਹਾਂ ਕਿਹਾ ਕਿ ਹੜ੍ਹਾਂ ਸਮੇਂ ਪੂਰਾ ਪ੍ਰਸ਼ਾਸਕੀ ਅਮਲਾ ਤੇ ਉਹ ਖੁਦ ਵੀ ਲਗਾਤਾਰ ਪਿੰਡਾਂ ਵਿਚ ਰਹੇ ਸਨ ਤਾਂ ਜ਼ੋ ਲੋਕਾਂ ਨਾਲ ਔਖੇ ਸਮੇਂ ਵਿਚ ਮੌਢੇ ਨਾਲ ਮੌਢਾ ਜ਼ੋੜ ਕੇ ਖੜਿਆ ਜਾ ਸਕੇ।
ਵਿਧਾਇਕ ਸਵਨਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਜ਼ੋ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੰਨੀ ਜਲਦੀ ਮੁਆਵਜਾ ਰਾਸ਼ੀ ਦੀ ਵੰਡ ਕੀਤੀ ਹੈ। ਉਨ੍ਹਾਂ ਕਿਹਾ ਕਿ ਫਾਜਿਲਕਾ ਦੇ ਲਗਭਗ 50 ਪਿੰਡ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਸਨ ਜਿਥੇ ਰੋਜਾਨਾ ਪੱਧਰ *ਤੇ ਵੱਖ-ਵੱਖ ਕੈਬਨਿਟ ਮੰਤਰੀਆਂ ਵੱਲੋਂ ਇਨ੍ਹਾਂ ਪਿੰਡਾਂ ਦਾਂ ਦੌਰਾ ਕਰਕੇ ਲੋਕਾਂ ਦੀ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਵਧਾਉਂਦਿਆਂ 6800 ਰੁਪਏ ਪ੍ਰਤੀ ਏਕੜ ਤੋਂ 20 ਹਜਾਰ ਰੁਪਏ ਪ੍ਰਤੀ ਏਕੜ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ, ਮੁਕਾਨਾਂ ਦੇ ਹੋਏ ਨੂਕਸਾਨ, ਪਸ਼ੂ ਪਾਲਕਾਂ ਦੇ ਪਸ਼ੂ ਧਨ ਆਦਿ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਦੇਣ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਹੜ ਪੀੜਤਾਂ ਨਾਲ ਖੜੀ ਸੀ ਤੇ ਹੁਣ ਵੀ ਹਰ ਪੱਖੋਂ ਖੜੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੋਸ਼ਿਸ਼ਾਂ ਤੇ ਸਹਿਯੋਗ ਸਦਕਾ ਹੀ ਇਸ ਕਰੋਪੀ ਤੋਂ ਅਸੀਂ ਬਾਹਰ ਆ ਸਕੇ ਹਾਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ