ਬਿਹਾਰ ਦੇ ਦਾਨਾਪੁਰ ’ਚ ਕੱਚਾ ਘਰ ਡਿੱਗਿਆ, ਪਤੀ-ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ
ਪਟਨਾ, 10 ਨਵੰਬਰ (ਹਿੰ.ਸ.)। ਬਿਹਾਰ ਦੇ ਦਾਨਾਪੁਰ ਵਿਧਾਨ ਸਭਾ ਹਲਕੇ ਵਿੱਚ ਦੇਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਦਿਆਰਾ ਦੇ ਅਕਿਲਪੁਰ ਥਾਣਾ ਖੇਤਰ ਦੇ ਅਧੀਨ ਮਾਨਸ ਨਯਾ ਪਾਨਾਪੁਰ 42 ਪੱਟੀ ਵਿੱਚ ਵਾਪਰੀ ਹੈ। ਇੱਕ ਕੱਚਾ ਘਰ ਡਿੱਗਣ ਨਾਲ ਘਰ ਦੇ ਮਾਲਕ ਸ
ਇਹ ਘਰ ਇੰਦਰਾ ਆਵਾਸ ਯੋਜਨਾ ਤਹਿਤ ਬਣਾਇਆ ਗਿਆ ਸੀ।


ਪਟਨਾ, 10 ਨਵੰਬਰ (ਹਿੰ.ਸ.)। ਬਿਹਾਰ ਦੇ ਦਾਨਾਪੁਰ ਵਿਧਾਨ ਸਭਾ ਹਲਕੇ ਵਿੱਚ ਦੇਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਦਿਆਰਾ ਦੇ ਅਕਿਲਪੁਰ ਥਾਣਾ ਖੇਤਰ ਦੇ ਅਧੀਨ ਮਾਨਸ ਨਯਾ ਪਾਨਾਪੁਰ 42 ਪੱਟੀ ਵਿੱਚ ਵਾਪਰੀ ਹੈ। ਇੱਕ ਕੱਚਾ ਘਰ ਡਿੱਗਣ ਨਾਲ ਘਰ ਦੇ ਮਾਲਕ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ। ਦਾਨਾਪੁਰ ਬਿਹਾਰ ਦੀ ਰਾਜਧਾਨੀ ਤੋਂ ਲਗਭਗ 14 ਕਿਲੋਮੀਟਰ ਦੂਰ ਹੈ।

ਪਿੰਡ ਵਾਸੀਆਂ ਦੇ ਅਨੁਸਾਰ, ਘਰ ਦੇ ਡਿੱਗਣ ਦੀ ਆਵਾਜ਼ ਸੁਣ ਕੇ ਗੁਆਂਢੀ ਸਭ ਤੋਂ ਪਹਿਲਾਂ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਮਲਬਾ ਹਟਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਇਹ ਹਾਦਸਾ ਬਬਲੂ ਖਾਨ (32) ਦੇ ਪਰਿਵਾਰ ਨਾਲ ਵਾਪਰਿਆ ਹੈ। ਬਬਲੂ ਆਪਣੀ ਪਤਨੀ ਰੋਸ਼ਨ ਖਾਤੂਨ (30), ਪੁੱਤਰ ਮੁਹੰਮਦ ਚਾਂਦ (10), ਧੀਆਂ ਰੁਖਸ਼ਾਰ (12) ਅਤੇ ਚਾਂਦਨੀ (2) ਨਾਲ ਇੰਦਰਾ ਆਵਾਸ ਯੋਜਨਾ ਤਹਿਤ ਬਣੇ ਘਰ ਵਿੱਚ ਰਹਿੰਦੇ ਸੀ। ਹਾਦਸੇ ਸਮੇਂ ਸਾਰੇ ਪੰਜੇ ਸੁੱਤੇ ਪਏ ਸਨ। ਸਟੇਸ਼ਨ ਹਾਊਸ ਅਫਸਰ ਵਿਨੋਦ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲਾਸ਼ਾਂ ਨੂੰ ਦਾਨਾਪੁਰ ਸਬ-ਡਿਵੀਜ਼ਨਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande