ਮੋਹਾਲੀ ਵਿਖੇ ਕਬੱਡੀ ਖੇਡ ਪ੍ਰਮੋਟਰ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ, 15 ਦਸੰਬਰ (ਹਿੰ. ਸ.)। ਪੰਜਾਬ ਦੇ ਮੋਹਾਲੀ ਵਿੱਚ ਗੈਂਗਸਟਰਾਂ ਵੱਲੋਂ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਸਪੋਰਟਸ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੋਮਵਾਰ ਸ਼ਾਮ ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਉਸ ਵੇਲੇ ਵਾਪਰੀ, ਜਦੋਂ ਇੱਥੇ ਕਬੱਡੀ ਦੇ ਮੈਚ ਚੱਲ ਰਹ
ਮ੍ਰਿਤਕ ਦੀ ਤਸਵੀਰ.


ਚੰਡੀਗੜ੍ਹ, 15 ਦਸੰਬਰ (ਹਿੰ. ਸ.)। ਪੰਜਾਬ ਦੇ ਮੋਹਾਲੀ ਵਿੱਚ ਗੈਂਗਸਟਰਾਂ ਵੱਲੋਂ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਸਪੋਰਟਸ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੋਮਵਾਰ ਸ਼ਾਮ ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਉਸ ਵੇਲੇ ਵਾਪਰੀ, ਜਦੋਂ ਇੱਥੇ ਕਬੱਡੀ ਦੇ ਮੈਚ ਚੱਲ ਰਹੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਹੈ। ਮ੍ਰਿਤਕ ਕਬੱਡੀ ਖਿਡਾਰੀ ਰਾਣਾ ਬਲਾਚੌਰਿਆ ਦਾ ਲਗਭਗ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।

ਮੋਹਾਲੀ ਦੇ ਸੈਕਟਰ 79 ਸਥਿਤ ਖੇਡ ਮੈਦਾਨ ਵਿੱਚ ਬੈਦਵਾਨ ਸਪੋਰਟਸ ਕਲੱਬ ਸੋਹਾਣਾ ਵੱਲੋਂ ਕਬੱਡੀ ਮੈਚ ਕਰਵਾਏ ਜਾ ਰਹੇ ਸਨ। ਕਬੱਡੀ ਪ੍ਰਮੋਟਰ ਰਾਣਾ ਬਲਾਚੌਰਿਆ ਉਰਫ਼ ਕਵਰ ਦਿਗਵਿਜੈ ਸਿੰਘ ਉਸ ਸਮੇਂ ਮੈਦਾਨ ਵਿੱਚ ਮੌਜੂਦ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉੱਥੇ ਆਏ ਅਤੇ ਉਨ੍ਹਾਂ ਨੇ ਰਾਣਾ ਬਲਾਚੌਰਿਆ ਨਾਲ ਸੈਲਫੀ ਲਈ। ਮੌਕਾ ਮਿਲਦਿਆਂ ਹੀ ਨੌਜਵਾਨਾਂ ਨੇ ਰਾਣਾ ‘ਤੇ ਫਾਈਰਿੰਗ ਕਰ ਦਿੱਤੀ।

ਗੋਲੀਆਂ ਦੀ ਆਵਾਜ਼ ਸੁਣਦੇ ਹੀ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਭਗਦੜ ਮਚ ਗਈ ਅਤੇ ਰਾਣਾ ਬਲਾਚੌਰਿਆ ਮੌਕੇ ‘ਤੇ ਹੀ ਡਿੱਗ ਪਏ। ਘਟਨਾ ਸਥਲ ‘ਤੇ ਭਾਰੀ ਭੀੜ ਹੋਣ ਕਾਰਨ ਪੁਲਿਸ ਉਥੇ ਪਹਿਲਾਂ ਤੋਂ ਹੀ ਮੌਜੂਦ ਸੀ। ਪੁਲਿਸ ਕਰਮਚਾਰੀਆਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮੋਹਾਲੀ ਦੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਰਾਣਾ ਬਲਾਚੌਰਿਆ ਨੂੰ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ।

ਇਹ ਪੂਰਾ ਮਾਮਲਾ ਗੈਂਗਸਟਰਾਂ ਦੀ ਮਿਲੀਭਗਤ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਵਿਸ਼ੇਸ ਤੌਰ 'ਤੇ ਆਉਣ ਵਾਲੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਬੰਬੀਹਾ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਮੋਹਾਲੀ ਦੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਖੇਡ ਪ੍ਰਮੋਟਰ ਰਾਣਾ ਨੂੰ ਕਈ ਗੋਲੀਆਂ ਲੱਗੀਆਂ ਹਨ। ਲੋਕਾਂ ਨੇ ਹਮਲਾਵਰਾ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਲੋਕਾਂ 'ਤੇ ਵੀ ਫਾਇਰਿੰਗ ਕੀਤੀ। ਇਸ ਘਟਨਾ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੀ ਸ਼ਮੂਲੀਅਤ ਬਾਰੇ ਅਜੇ ਪੱਕੇ ਸਬੂਤ ਨਹੀਂ ਮਿਲੇ ਹਨ। ਹਾਂਸ ਨੇ ਦੱਸਿਆ ਕਿ ਇੱਕ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਸਾਈਬਰ ਸੈੱਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਸਦੀ ਅਜੇ ਪੁਸ਼ਟੀ ਨਹੀਂ ਹੋ ਸਕੀ।

ਇੱਕ ਸਾਲ ਪਹਿਲਾਂ ਹੀ ਖੇਡ ਪ੍ਰਮੋਟਰ ਬਣੇ ਸਨ ਰਾਣਾ ਬਲਾਚੌਰੀਆ

ਰਾਣਾ ਬਲਾਚੌਰਿਆ ਨਾਮ ਨਾਲ ਮਸ਼ਹੂਰ ਕਬੱਡੀ ਖਿਡਾਰੀ ਦਾ ਅਸਲੀ ਨਾਮ ਕਵਰ ਦਿਗਵਿਜੈ ਸਿੰਘ ਸੀ। ਉਹ ਕਬੱਡੀ ਖਿਡਾਰੀ ਤੋਂ ਲਗਭਗ ਇੱਕ ਸਾਲ ਪਹਿਲਾਂ ਕਬੱਡੀ ਟੀਮਾਂ ਦੇ ਪ੍ਰਮੋਟਰ ਬਣ ਗਏ ਸਨ। ਉਹ ਕਬੱਡੀ ਟੂਰਨਾਮੈਂਟਾਂ ਵਿੱਚ ਆਪਣੀਆਂ ਟੀਮਾਂ ਲੈ ਕੇ ਜਾਂਦੇ ਰਹਿੰਦੇ ਸਨ। ਮੂਲ ਰੂਪ ਵਿੱਚ ਪੰਜਾਬ ਦੇ ਬਲਾਚੌਰ ਦੇ ਰਹਿਣ ਵਾਲੇ ਦਿਗਵਿਜੈ ਸਿੰਘ ਪਿਛਲੇ ਕੁਝ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਹੇ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande