ਅਮਰੀਕੀ ਨਾਗਰਿਕ ਨੇ ਹਾਈਜੈਕ ਕੀਤਾ ਜ਼ਹਾਜ, ਦੋਸ਼ੀ ਢੇਰ
ਬੇਲਮੋਪਨ, 18 ਅਪ੍ਰੈਲ (ਹਿੰ.ਸ.)। ਅਮਰੀਕੀ ਨਾਗਰਿਕ ਨੇ ਇੱਕ ਦਲੇਰਾਨਾ ਕਾਰਵਾਈ ਨੂੰ ਅੰਜ਼ਾਮ ਦੇ ਦਿੱਤਾ। ਦੋਸ਼ੀ ਨੇ ਚਾਕੂ ਦੀ ਨੋਕ 'ਤੇ ਬੇਲੀਜ਼ ਦੀ ਘਰੇਲੂ ਉਡਾਣ ’ਤੇ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰ ਲਿਆ। ਪਰ ਉਦੋਂ ਦੋਸ਼ੀ ਨੂੰ ਇੱਕ ਜਹਾਜ਼ ਯਾਤਰੀ ਨੇ ਗੋਲੀ ਮਾਰ ਦਿੱਤੀ। ਦੋਸ਼ੀ ਦੀ ਪਛਾਣ ਅਮਰੀਕੀ ਨਾਗਰਿਕ
ਅਮਰੀਕੀ ਨਾਗਰਿਕ ਨੇ ਹਾਈਜੈਕ ਕੀਤਾ ਜ਼ਹਾਜ, ਦੋਸ਼ੀ ਢੇਰ


ਬੇਲਮੋਪਨ, 18 ਅਪ੍ਰੈਲ (ਹਿੰ.ਸ.)। ਅਮਰੀਕੀ ਨਾਗਰਿਕ ਨੇ ਇੱਕ ਦਲੇਰਾਨਾ ਕਾਰਵਾਈ ਨੂੰ ਅੰਜ਼ਾਮ ਦੇ ਦਿੱਤਾ। ਦੋਸ਼ੀ ਨੇ ਚਾਕੂ ਦੀ ਨੋਕ 'ਤੇ ਬੇਲੀਜ਼ ਦੀ ਘਰੇਲੂ ਉਡਾਣ ’ਤੇ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰ ਲਿਆ। ਪਰ ਉਦੋਂ ਦੋਸ਼ੀ ਨੂੰ ਇੱਕ ਜਹਾਜ਼ ਯਾਤਰੀ ਨੇ ਗੋਲੀ ਮਾਰ ਦਿੱਤੀ। ਦੋਸ਼ੀ ਦੀ ਪਛਾਣ ਅਮਰੀਕੀ ਨਾਗਰਿਕ ਅਕਿਨਯੇਲਾ ਸਾਵਾ ਟੇਲਰ (65) ਵਜੋਂ ਹੋਈ ਹੈ।

ਰਾਇਟਰਜ਼ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਹਵਾ ਵਿੱਚ ਸੀ। ਹਾਈਜੈਕ ਸਮੇਂ ਜਹਾਜ਼ ਵਿੱਚ 14 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਜਹਾਜ਼ ਕੋਰੋਜ਼ਲ ਸ਼ਹਿਰ ਤੋਂ ਸੈਨ ਪੇਡਰੋ ਲਈ ਘਰੇਲੂ ਉਡਾਣ 'ਤੇ ਸੀ। ਦੋਸ਼ੀ ਨੇ ਚਾਕੂ ਦੀ ਨੋਕ 'ਤੇ ਜਹਾਜ਼ ਨੂੰ ਦੇਸ਼ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ। ਬੇਲੀਜ਼ ਦੇ ਪੁਲਿਸ ਕਮਿਸ਼ਨਰ ਚੈਸਟਰ ਵਿਲੀਅਮਜ਼ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਦੋਸ਼ੀ ਟੇਲਰ ਨੇ ਜਹਾਜ਼ ਦੇ ਪਾਇਲਟ ਅਤੇ ਦੋ ਯਾਤਰੀਆਂ 'ਤੇ ਵੀ ਚਾਕੂ ਨਾਲ ਵਾਰ ਕੀਤਾ। ਇਸ ਤੋਂ ਬਾਅਦ ਇੱਕ ਜ਼ਖਮੀ ਯਾਤਰੀ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਦੋਸ਼ੀ ਨੂੰ ਗੋਲੀ ਮਾਰ ਦਿੱਤੀ। ਪਾਇਲਟ ਸਮੇਤ ਤਿੰਨੋਂ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦੌਰਾਨ, ਜਹਾਜ਼ ਲਗਭਗ ਦੋ ਘੰਟੇ ਤੱਕ ਹਵਾ ਵਿੱਚ ਘੁੰਮਦਾ ਰਿਹਾ। ਹਾਲਾਂਕਿ, ਬਾਅਦ ਵਿੱਚ ਉਸਨੂੰ ਬਹੁਤ ਮੁਸ਼ਕਲ ਨਾਲ ਸੁਰੱਖਿਅਤ ਹੇਠਾਂ ਲਿਆਂਦਾ ਜਾ ਸਕਿਆ। ਕਮਿਸ਼ਨਰ ਵਿਲੀਅਮਜ਼ ਨੇ ਕਿਹਾ ਕਿ ਬੇਲੀਜ਼ ਦੇ ਛੋਟੇ ਹਵਾਈ ਅੱਡਿਆਂ 'ਤੇ ਸੁਰੱਖਿਆ ਖਾਸ ਤੌਰ 'ਤੇ ਢਿੱਲੀ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਦੋਸ਼ੀ ਚਾਕੂ ਲੈ ਕੇ ਜਹਾਜ਼ ਵਿੱਚ ਕਿਵੇਂ ਚੜ੍ਹ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande