ਜ਼ਿੰਬਾਬਵੇ ਖਿਲਾਫ ਦੂਜੇ ਟੈਸਟ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਅਨਾਮੁਲ ਹੱਕ ਦੀ ਤਿੰਨ ਸਾਲ ਬਾਅਦ ਵਾਪਸੀ
ਢਾਕਾ, 24 ਅਪ੍ਰੈਲ (ਹਿੰ.ਸ.)। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਬੁੱਧਵਾਰ ਨੂੰ ਜ਼ਿੰਬਾਬਵੇ ਖਿਲਾਫ ਦੂਜੇ ਟੈਸਟ ਮੈਚ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਮੈਚ 28 ਅਪ੍ਰੈਲ ਤੋਂ ਚਟਗਾਓਂ ਦੇ ਬੀਰ ਸ੍ਰੇਸ਼ਠ ਫਲਾਈਟ ਲੈਫਟੀਨੈਂਟ ਮਤੀਉਰ ਰਹਿਮਾਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੀਮ ਵਿੱਚ ਦੋ
ਬੰਗਲਾਦੇਸ਼ੀ ਬੱਲੇਬਾਜ਼ ਅਨਾਮੁਲ ਹੱਕ


ਢਾਕਾ, 24 ਅਪ੍ਰੈਲ (ਹਿੰ.ਸ.)। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਬੁੱਧਵਾਰ ਨੂੰ ਜ਼ਿੰਬਾਬਵੇ ਖਿਲਾਫ ਦੂਜੇ ਟੈਸਟ ਮੈਚ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਮੈਚ 28 ਅਪ੍ਰੈਲ ਤੋਂ ਚਟਗਾਓਂ ਦੇ ਬੀਰ ਸ੍ਰੇਸ਼ਠ ਫਲਾਈਟ ਲੈਫਟੀਨੈਂਟ ਮਤੀਉਰ ਰਹਿਮਾਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਵਾਪਸੀ ਅਨਾਮੁਲ ਹੱਕ ਦੀ ਹੈ, ਜਿਨ੍ਹਾਂ ਲਗਭਗ ਤਿੰਨ ਸਾਲਾਂ ਬਾਅਦ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ।

ਅਨਾਮੁਲ ਹੱਕ ਇਸ ਸਮੇਂ ਢਾਕਾ ਪ੍ਰੀਮੀਅਰ ਡਿਵੀਜ਼ਨ ਕ੍ਰਿਕਟ ਲੀਗ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ ਅਤੇ ਹਾਲ ਹੀ ਵਿੱਚ ਮਾਨਤਾ ਪ੍ਰਾਪਤ ਕ੍ਰਿਕਟ ਵਿੱਚ 50 ਸੈਂਕੜੇ ਲਗਾਉਣ ਵਾਲੇ ਪਹਿਲੇ ਬੰਗਲਾਦੇਸ਼ੀ ਬੱਲੇਬਾਜ਼ ਬਣੇ ਹਨ। 32 ਸਾਲਾ ਅਨਾਮੁਲ ਨੇ ਆਖਰੀ ਵਾਰ ਸਾਲ 2022 ਵਿੱਚ ਟੈਸਟ ਕ੍ਰਿਕਟ ਖੇਡਿਆ ਸੀ। ਟੀਮ ਤੋਂ ਬਾਹਰ ਕੀਤੇ ਗਏ ਜ਼ਾਕਿਰ ਹਸਨ ਨੂੰ ਪਹਿਲੇ ਟੈਸਟ ਵਿੱਚ ਮੌਕਾ ਨਹੀਂ ਮਿਲਿਆ ਸੀ, ਅਤੇ ਹੁਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ।

ਟੀਮ ਵਿੱਚ ਦੂਜਾ ਬਦਲਾਅ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੀ ਜਗ੍ਹਾ ਹੈ, ਜਿਨ੍ਹਾਂ ਦੇ ਪੀਐਸਐਲ ਵਿੱਚ ਪੇਸ਼ਾਵਰ ਜ਼ਲਮੀ ਲਈ ਖੇਡਣ ਦੀ ਸੰਭਾਵਨਾ ਹੈ। ਉਨ੍ਹਾਂ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਤਨਵੀਰ ਇਸਲਾਮ ਨੂੰ ਲਿਆ ਗਿਆ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣਾ ਟੈਸਟ ਡੈਬਿਊ ਨਹੀਂ ਕੀਤਾ ਹੈ।

ਦੂਜੇ ਟੈਸਟ ਲਈ ਬੰਗਲਾਦੇਸ਼ ਦੀ ਟੀਮ ਇਸ ਪ੍ਰਕਾਰ ਹੈ:

ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਮਹਿਮੂਦੁਲ ਹਸਨ ਜੋਏ, ਸ਼ਾਦਮਾਨ ਇਸਲਾਮ, ਅਨਮੁਲ ਹੱਕ ਬਿਜੋਏ, ਮੋਮਿਨੁਲ ਹੱਕ, ਮੁਸ਼ਫਿਕੁਰ ਰਹੀਮ, ਮਹਿਦੁਲ ਇਸਲਾਮ ਭੂਈਆਂ ਅੰਕਨ, ਜ਼ਾਕੇਰ ਅਲੀ ਅਨਿਕ, ਮੇਹਦੀ ਹਸਨ ਮਿਰਾਜ਼ (ਉਪ-ਕਪਤਾਨ), ਤਾਇਜੁਲ ਇਸਲਾਮ, ਨਈਮ ਹਸਨ, ਤਨਵੀਰ ਇਸਲਾਮ, ਹਸਨ ਮਹਿਮੂਦ, ਸਈਅਦ ਖਾਲਿਦ ਅਹਿਮਦ, ਤੰਜ਼ੀਮ ਹਸਨ ਸਾਕਿਬ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande