‘ਨਾਰੀ ਸ਼ਕਤੀ‘ ਭਾਰਤ ਦੇ ਵਿਕਾਸ ਦੀ ਨੀਂਹ : ਪ੍ਰਧਾਨ ਮੰਤਰੀ ਮੋਦੀ
ਧਾਰ (ਮੱਧ ਪ੍ਰਦੇਸ਼), 17 ਸਤੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਨੂੰ ਭਾਰਤ ਦੇ ਵਿਕਾਸ ਦੀ ਅਸਲ ਨੀਂਹ ਦੱਸਦਿਆਂ ਦੇਸ਼ ਭਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਆਪਣੀ ਝਿਜਕ ਛੱਡ ਕੇ ਮੁਫ਼ਤ ਜਾਂਚ ਲਈ ਸਿਹਤ ਕੈਂਪਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ।


ਧਾਰ (ਮੱਧ ਪ੍ਰਦੇਸ਼), 17 ਸਤੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਨੂੰ ਭਾਰਤ ਦੇ ਵਿਕਾਸ ਦੀ ਅਸਲ ਨੀਂਹ ਦੱਸਦਿਆਂ ਦੇਸ਼ ਭਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਆਪਣੀ ਝਿਜਕ ਛੱਡ ਕੇ ਮੁਫ਼ਤ ਜਾਂਚ ਲਈ ਸਿਹਤ ਕੈਂਪਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਖਜ਼ਾਨਾ ਉਨ੍ਹਾਂ ਦੀ ਚੰਗੀ ਸਿਹਤ ਤੋਂ ਵੱਧ ਕੀਮਤੀ ਨਹੀਂ ਹੈ।

ਪ੍ਰਧਾਨ ਮੰਤਰੀ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਧਾਰ ਵਿੱਚ ਸਵਸਥ ਨਾਰੀ ਸਸ਼ਕਤ ਪਰਿਵਾਰ ਮੁਹਿੰਮ ਅਤੇ ਰਾਸ਼ਟਰੀ ਪੋਸ਼ਣ ਮਹੀਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਮਾਂ ਸਿਹਤਮੰਦ ਹੈ, ਤਾਂ ਪੂਰਾ ਪਰਿਵਾਰ ਸਿਹਤਮੰਦ ਰਹਿੰਦਾ ਹੈ, ਪਰ ਜੇਕਰ ਮਾਂ ਬੀਮਾਰ ਹੋ ਜਾਂਦੀ ਹੈ, ਤਾਂ ਪੂਰਾ ਘਰ ਦੀ ਵਿਵਸਥਾ ਡਗਮਗਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਨਾ ਸਿਰਫ਼ ਮੌਜੂਦਾ ਪੀੜ੍ਹੀ ਲਈ, ਸਗੋਂ ਬੱਚਿਆਂ ਅਤੇ ਭਵਿੱਖ ਦੇ ਨਾਗਰਿਕਾਂ ਲਈ ਵੀ ਹਨ ਜੋ ਅਜੇ ਪੈਦਾ ਹੋਣ ਵਾਲੇ ਹਨ। ਉਨ੍ਹਾਂ ਕਿਹਾ, ਇਹ ਯਕੀਨੀ ਬਣਾਉਣਾ ਕਿ ਬੱਚੇ ਸਿਹਤਮੰਦ ਪੈਦਾ ਹੋਣ, ਉਨ੍ਹਾਂ ਦੇ ਭਵਿੱਖ ਦੀ ਭਲਾਈ ਅਤੇ ਖੁਸ਼ਹਾਲੀ ਦੀ ਨੀਂਹ ਰੱਖਦਾ ਹੈ। ਇਹ ਕੰਮ ਸਿਰਫ਼ ਇੱਕ ਪੀੜ੍ਹੀ ਲਈ ਨਹੀਂ ਸਗੋਂ ਅਣਗਿਣਤ ਪੀੜ੍ਹੀਆਂ ਦਾ ਆਸ਼ੀਰਵਾਦ ਹੈ।

ਮੋਦੀ ਨੇ ਮਾਵਾਂ ਅਤੇ ਬਾਲ ਮੌਤ ਦਰ ਨੂੰ ਘਟਾਉਣ ਲਈ 2017 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਮਾਵਾਂ ਦੇ ਪਹਿਲੇ ਬੱਚੇ ਦੇ ਜਨਮ 'ਤੇ ਪੰਜ ਹਜ਼ਾਰ ਰੁਪਏ ਸਿੱਧੇ ਬੈਂਕ ਖਾਤਿਆਂ ਵਿੱਚ ਅਤੇ ਦੂਜੀ ਧੀ ਦੇ ਜਨਮ 'ਤੇ ਛੇ ਹਜ਼ਾਰ ਰੁਪਏ ਜਮ੍ਹਾਂ ਕੀਤੇ ਜਾਂਦੇ ਹਨ। ਹੁਣ ਤੱਕ, 4.5 ਕਰੋੜ ਤੋਂ ਵੱਧ ਗਰਭਵਤੀ ਮਾਵਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ, ਅਤੇ ਲਗਭਗ 19 ਹਜ਼ਾਰ ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ।ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝਿਜਕ ਛੱਡ ਕੇ ਮੁਫ਼ਤ ਜਾਂਚ ਲਈ ਸਿਹਤ ਕੈਂਪਾਂ ਵਿੱਚ ਜਾਣ। ਉਨ੍ਹਾਂ ਕਿਹਾ, “ਟੈਸਟ ਭਾਵੇਂ ਕਿੰਨੇ ਵੀ ਮਹਿੰਗੇ ਕਿਉਂ ਨਾ ਹੋਣ, ਇਨ੍ਹਾਂ ਕੈਂਪਾਂ ਵਿੱਚ ਸਾਰੇ ਮੁਫ਼ਤ ਹੋਣਗੇ। ਕੋਈ ਵੀ ਸਰਕਾਰੀ ਖਜ਼ਾਨਾ ਤੁਹਾਡੀ ਚੰਗੀ ਸਿਹਤ ਤੋਂ ਵੱਧ ਕੀਮਤੀ ਨਹੀਂ ਹੈ। ਆਯੁਸ਼ਮਾਨ ਕਾਰਡ ਤੁਹਾਡੀ ਸੁਰੱਖਿਆ ਢਾਲ ਹੈ। ਲੱਖਾਂ ਕੈਂਪ ਲਗਾਏ ਜਾਣ ਜਾ ਰਹੇ ਹਨ, ਅਤੇ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਆਪਣੀ ਸਿਹਤ ਦੀ ਜਾਂਚ ਕਰਵਾਉਣ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਯਾਤਰਾ ਦੇ ਲਈ ਭਾਰਤ ਦੀ ਨਾਰੀ ਸ਼ਕਤੀ, ਯੁਵਾ ਸ਼ਕਤੀ, ਗਰੀਬ ਅਤੇ ਕਿਸਾਨ ਚਾਰ ਮੁੱਖ ਥੰਮ੍ਹ ਹਨ। ਉਨ੍ਹਾਂ ਨੇ 'ਲਖਪਤੀ ਦੀਦੀ', 'ਬੈਂਕ ਸਖੀ', 'ਡਰੋਨ ਦੀਦੀ', ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਮੁਦਰਾ ਯੋਜਨਾ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੋਜਨਾਵਾਂ ਗਰੀਬਾਂ, ਔਰਤਾਂ ਅਤੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਕੰਮ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਨਾ ਹੈ, ਅਤੇ ਇਸ ’ਚ ਸਾਡੀ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮਾਂ ਅਤੇ ਬੱਚੇ ਦੀ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਵੈ-ਨਿਰਭਰਤਾ ਵੱਲ ਧਿਆਨ ਦੇਣਾ - ਇਹ ਵਿਕਸਤ ਭਾਰਤ ਦੀਆਂ ਠੋਸ ਨੀਂਹਾਂ ਹਨ।

ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਹੁਨਰ ਵਿਕਾਸ ਦਾ ਦੇਵਤਾ ਦੱਸਦੇ ਹੋਏ ਨਮਨ ਕੀਤਾ। ਉਨ੍ਹਾਂ ਨੇ ਮਹਾਰਾਜਾ ਭੋਜ ਦੀ ਬਹਾਦਰੀ ਅਤੇ ਦੇਵੀ ਵਾਗਦੇਵੀ ਦੀ ਕ੍ਰਿਪਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਸਾਨੂੰ ਰਾਸ਼ਟਰ ਰੱਖਿਆ ਅਤੇ ਆਤਮਬਲ ਦਾ ਸੰਦੇਸ਼ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਧਾਰ ਦੀ ਧਰਤੀ 'ਤੇ ਦੇਸ਼ ਦੇ ਸਭ ਤੋਂ ਵੱਡੇ ਏਕੀਕ੍ਰਿਤ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਰੱਖਣਾ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਭਾਰਤ ਦੇ ਟੈਕਸਟਾਈਲ ਉਦਯੋਗ ਨੂੰ ਨਵੀਂ ਊਰਜਾ ਦੇਵੇਗਾ, ਕਿਸਾਨਾਂ ਦੇ ਉਤਪਾਦਾਂ ਲਈ ਉਚਿਤ ਕੀਮਤਾਂ ਯਕੀਨੀ ਬਣਾਏਗਾ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਭਾਰਤੀ ਭੈਣਾਂ-ਭਰਾ ਦੇ ਸਿੰਦੂਰ ਨੂੰ ਉਜਾੜਨ ਦੀ ਹਿੰਮਤ ਕੀਤੀ ਸੀ। ਉਨ੍ਹਾਂ ਦ੍ਰਿੜ ਆਵਾਜ਼ ਵਿੱਚ ਕਿਹਾ, ਸਾਡੇ ਬਹਾਦਰ ਸੈਨਿਕਾਂ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਅਤੇ ਪਾਕਿਸਤਾਨ ਨੂੰ ਪਲਕ ਝਪਕਦੇ ਹੀ ਗੋਡਿਆਂ ਭਾਰ ਕਰ ਦਿੱਤਾ। ਇਹ ਨਵਾਂ ਭਾਰਤ ਹੈ, ਜੋ ਧਮਕੀਆਂ ਤੋਂ ਨਹੀਂ ਡਰਦਾ ਪਰ ਘਰ ’ਚ ਵੜਕੇ ਜਵਾਬ ਦਿੰਦਾ ਹੈ।

ਨਾਲ ਹੀ ਹੈਦਰਾਬਾਦ ਮੁਕਤੀ ਦਿਵਸ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੀ ਦ੍ਰਿੜ ਇੱਛਾ ਸ਼ਕਤੀ ਅਤੇ ਭਾਰਤੀ ਫੌਜ ਦੀ ਹਿੰਮਤ ਕਾਰਨ ਹੈਦਰਾਬਾਦ ਨੂੰ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਕਈ ਦਹਾਕਿਆਂ ਤੱਕ ਇਸ ਮਾਣਮੱਤੀ ਘਟਨਾ ਨੂੰ ਭੁਲਾ ਦਿੱਤਾ ਗਿਆ ਸੀ, ਪਰ ਸਾਡੀ ਸਰਕਾਰ ਨੇ ਇਸਨੂੰ 'ਹੈਦਰਾਬਾਦ ਮੁਕਤੀ ਦਿਵਸ' ਵਜੋਂ ਅਮਰ ਕਰ ਦਿੱਤਾ ਹੈ।

ਤਿਉਹਾਰਾਂ ਦੇ ਮੌਸਮ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਤੁਸੀਂ ਜੋ ਵੀ ਖਰੀਦਦੇ ਹੋ ਉਸ ਵਿੱਚ ਕਿਸੇ ਨਾਲ ਕਿਸੇ ਭਾਰਤੀ ਦਾ ਪਸੀਨਾ ਹੋਣਾ ਚਾਹੀਦਾ। ਇਸ ਵਿੱਚ ਸਾਡੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਹੋਣੀ ਚਾਹੀਦੀ ਹੈ। ਇਹ ਸਵੈ-ਨਿਰਭਰ ਭਾਰਤ ਦਾ ਸਹੀ ਰਸਤਾ ਹੈ।ਉਨ੍ਹਾਂ ਨੇ ਇੱਕ ਨਵਾਂ ਮੰਤਰ ਦਿੰਦੇ ਹੋਏ ਕਿਹਾ ਕਿ ਹਰ ਦੁਕਾਨ 'ਤੇ ਇੱਕ ਬੋਰਡ ਲੱਗਣਾ ਚਾਹੀਦਾ ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ।

ਮੋਦੀ ਨੇ ਦੱਸਿਆ ਕਿ ਘੱਟ ਜੀਐਸਟੀ ਦਰਾਂ 22 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਹਨ। ਜਦੋਂ ਨਵੀਆਂ ਦਰਾਂ ਨਵਰਾਤਰੀ ਦੇ ਪਹਿਲੇ ਦਿਨ ਲਾਗੂ ਹੋਣਗੀਆਂ, ਤਾਂ ਸਾਨੂੰ ਸਵਦੇਸ਼ੀ ਸਾਮਾਨ ਖਰੀਦ ਕੇ ਇਸਦਾ ਫਾਇਦਾ ਉਠਾਉਣਾ ਚਾਹੀਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande