ਸੰਗਰੂਰ ਪੁਲਿਸ ਨੇ ਮਹਿਜ 16 ਦਿਨਾਂ ਵਿਚ ਡਰੱਗ ਦੇ 12 ਮੁਕੱਦਮੇ ਦਰਜ ਕਰਕੇ 20 ਦੋਸੀ ਕੀਤੇ ਕਾਬੂ
ਸੰਗਰੂਰ, 17 ਜਨਵਰੀ (ਹਿੰ. ਸ.)। ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 10.01.2026 ਤੋਂ 16.01.2026 ਤੱਕ ਡਰੱਗ ਦੇ 12 ਮੁਕੱਦਮੇ ਦਰਜ ਕਰਕੇ 20 ਦੋਸੀਆਂ
ਐਸ ਐਸ ਪੀ ਸੰਗਰੂਰ


ਸੰਗਰੂਰ, 17 ਜਨਵਰੀ (ਹਿੰ. ਸ.)। ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 10.01.2026 ਤੋਂ 16.01.2026 ਤੱਕ ਡਰੱਗ ਦੇ 12 ਮੁਕੱਦਮੇ ਦਰਜ ਕਰਕੇ 20 ਦੋਸੀਆਂ ਨੂੰ ਕਾਬੂ ਕਰਕੇ 98 ਗ੍ਰਾਮ ਹੈਰੋਇਨ, 08 ਕਿਲੋ ਭੁੱਕੀ ਚੂਰਾ ਪੋਸਤ, 22 ਨਸ਼ੀਲੇ ਟੀਕੇ ਅਤੇ 60 ਨਸੀਲੀਆਂ ਗੋਲੀਆਂ ਬ੍ਰਾਮਦ ਕਰਵਾਈ ਗਈਆਂ। ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 05 ਮੁਕੱਦਮੇ ਦਰਜ ਕਰਕੇ 05 ਦੋਸੀਆਂ ਨੂੰ ਕਾਬੂ ਕਰਕੇ 70.250 ਲੀਟਰ ਸਰਾਬ ਠੇਕਾ ਦੇਸੀ, 10.500 ਲੀਟਰ ਸਰਾਬ ਨਜਾਇਜ ਅਤੇ 30 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਜੂਆ ਐਕਟ ਤਹਿਤ 08 ਮੁਕੱਦਮੇ ਦਰਜ ਕਰਕੇ 09 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾ ਪਾਸੋਂ 20610/- ਰੁਪਏ ਬ੍ਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 11 ਪੀ.ਓ ਨੂੰ ਗ੍ਰਿਫਤਾਰ ਕੀਤਾ ਗਿਆ। ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜਿਲ੍ਹਾ ਸੰਗਰੂਰ ਵਿਖੇ 17 ਮੁਕੱਦਮੇ ਦਰਜ, 25 ਦੋਸੀ ਗ੍ਰਿਫਤਾਰ

ਇਸ ਤੋਂ ਇਲਾਵਾ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਨੂੰ ਟਰੇਸ ਕਰਕੇ 02 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੈਨੇਡਾ ਵਿਖੇ ਲੜਕੀ ਦਾ ਕਤਲ ਕਰਕੇ ਫਰਾਰ ਹੋਏ ਦੋਸੀ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਧਰਮਗੜ, ਲੌਂਗੋਵਾਲ ਅਤੇ ਮੂਨਕ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ 06 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ 1 ਕੁਇੰਟਲ 64 ਕਿਲੋ ਕਣਕ, 83 ਕਿਲੋ ਤਾਰਾਂ, 01 ਮੋਟਰਸਾਇਕਲ ਅਤੇ 01 ਕਾਲੀ ਥਾਰ ਬ੍ਰਾਮਦ ਕਰਵਾਈ ਗਈ।

ਉਹਨਾਂ ਕਿਹਾ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 42 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande