
ਚੰਡੀਗੜ੍ਹ, 16 ਨਵੰਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਸਟੇਟ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਹਰਿਆਣਾ ਸਟੇਟ ਦੇ ਅਬਜ਼ਰਵਰ ਅਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਅਤੇ ਹਰਿਆਣਾ ਦੇ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਿਆਣਾ ਵਿੱਚ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਨਵੇਂ ਜਥੇਬੰਦਕ ਢਾਂਚੇ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਨਵੀਆਂ ਨਿਯੁਕਤੀਆਂ ਅਨੁਸਾਰ ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਮੰਗੀ ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਐਸਜੀਪੀਸੀਮੈਂਬਰ ਬਲਦੇਵ ਸਿੰਘ ਕੈਮਪੁਰ ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਦਕਿ ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਕੁਰਕਸ਼ੇਤਰ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਐਸਜੀਪੀਸੀਮੈਂਬਰ ਬੀਬੀ ਮਨਜੀਤ ਕੌਰ ਯਮੁਨਾਨਗਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਭਾਨੋਖੇੜੀ ਨੂੰ ਹਰਿਆਣਾ ਸਟੇਟ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਿਥੀਪਾਲ ਸਿੰਘ ਝੱਬਰ ਕੈਥਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਹਰਪਾਲ ਸਿੰਘ ਅਹਿਰਵਾਂ ਫਤਿਆਬਾਦ ਅਤੇ ਦਵਿੰਦਰ ਸਿੰਘ ਵਿਰਕ ਕਰਨਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸੁਖਦੇਵ ਸਿੰਘ ਅੰਬਾਲਾ ਅਤੇ ਸੁਖਵਿੰਦਰ ਸਿੰਘ ਫਤਿਆਬਾਦ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਰਿਆਣਾ ਸਟੇਟ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਆਗੂਆਂ ਵਿੱਚ ਅਜੀਤ ਸਿੰਘ ਸੌਂਢਾਂ, ਜਥੇਦਾਰ ਅਮੀਰ ਸਿੰਘ ਕਰਨਾਲ, ਬਲਕਾਰ ਸਿੰਘ ਕਰਨਾਲ, ਜਰਨੈਲ ਸਿੰਘ ਬੋਡੀ, ਗੁਰਮੀਤ ਸਿੰਘ ਪੂਨੀਆ ਕੈਥਲ, ਗੁਰਨਾਮ ਸਿੰਘ ਗੋਰਾਇਅ ਕੈਥਲ ਅਤੇ ਬਲਜਿੰਦਰ ਸਿੰਘ ਚਡਿਆਲਾ ਸ਼ਾਮਲ ਹਨ।
ਜਥੇਬੰਦਕ ਸਕੱਤਰ ਵਜੋਂ ਪ੍ਰਤਾਪ ਸਿੰਘ ਸੌਕੜਾ, ਕੁਲਦੀਪ ਸਿੰਘ ਚੀਮਾ ਕੈਥਲ ਅਤੇ ਹਰਮਨਜੀਤ ਸਿੰਘ ਸੰਧੂ ਯਮੁਨਾਨਗਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅਜੈ ਨੀਲੋਖੇੜੀ ਕਰਨਾਲ ਅਤੇ ਕੁਲਵਿੰਦਰ ਸਿੰਘ ਫਤਿਆਬਾਦ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਸੁਖਜਿੰਦਰ ਸਿੰਘ ਮਸਾਣਾ ਨੂੰ ਖਜ਼ਾਨਚੀ ਅਤੇ ਜਤਿੰਦਰਪਾਲ ਸਿੰਘ ਲੱਕੀ ਅੰਬਾਲਾ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਐਡਵੋਕੇਟ ਅਮਰਜੀਤ ਸਿੰਘ ਗਧੌਲਾ ਯਮੁਨਾਨਗਰ ਨੂੰ ਹਰਿਆਣਾ ਰਾਜ ਦੇ ਲੀਗਲ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸੀਨੀਅਰ ਆਗੂਆਂ ਵਿੱਚ ਐਸਜੀਪੀਸੀਮੈਂਬਰ ਜਗਸੀਰ ਸਿੰਘ ਮਾਂਗੇਆਣਾ, ਅੰਗਰੇਜ ਸਿੰਘ ਖਾਨਪੁਰ ਅੰਬਾਲਾ, ਮਾਸਟਰ ਮਹਿੰਦਰ ਸਿੰਘ ਅੰਬਾਲਾ, ਜਗਤਾਰ ਸਿੰਘ ਬੜੌਲਾ, ਅਮਰੀਕ ਸਿੰਘ ਮੇਹਰਾ ਕੁਰਕਸ਼ੇਤਰ, ਕਰਨੈਲ ਸਿੰਘ ਸਿਆਣਾ ਸੈਦਾਂ ਕੁਰਕਸ਼ੇਤਰ, ਗਮਦੂਰ ਸਿੰਘ ਝਰੌਲੀ, ਸੁਖਵੰਤ ਸਿੰਘ ਕਲਸਾਣੀ, ਬਲਬੀਰ ਸਿੰਘ ਸਮਾਣੀ, ਪਰਮਜੀਤ ਸਿੰਘ ਬਰਟੌਲੀ ਕੁਰਕਸ਼ੇਤਰ ਅਤੇ ਮੇਵਾ ਸਿੰਘ ਸਲਪਾਣੀ ਕਲਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਗੁਰਦੀਪ ਸਿੰਘ ਮਹਿਮੂਦਪੁਰ ਕੈਥਲ, ਪ੍ਰੀਤਮ ਸਿੰਘ ਢਿੱਲੋਂ ਕੈਥਲ, ਜਸਵਿੰਦਰ ਸਿੰਘ ਫਰੀਦਾਬਾਦ, ਹਰਪ੍ਰੀਤ ਸਿੰਘ ਸੰਧੂ ਗੁੜਗਾਓਂ, ਮਹਿੰਦਰ ਸਿੰਘ ਚਾਵਲਾ ਰੋਹਤਕ, ਐਸਜੀਪੀਸੀਮੈਂਬਰ ਬੀਬੀ ਅਮਰਜੀਤ ਕੌਰ ਬਾੜਾ ਫਤਿਆਬਾਦ, ਹਰਦਲਜੀਤ ਸਿੰਘ ਫਤਿਆਬਾਦ, ਬਲਦੇਵ ਸਿੰਘ ਮੀਰਾਂਬੱਦੀ ਰਤੀਆ, ਅਵਤਾਰ ਸਿੰਘ ਟੋਹਾਣਾ, ਸੁਖਜੀਤ ਸਿੰਘ ਹਿਸਾਰ, ਪ੍ਰਦੀਪ ਸਿੰਘ ਹਿਸਾਰ ਅਤੇ ਹਰਜੀਤ ਸਿੰਘ ਰਤੀਆ ਨੂੰ ਵੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਰਮਜੀਤ ਸਿੰਘ ਗੋਗੀ ਯਮੁਨਾਨਗਰ, ਇੰਦਰਜੀਤ ਸਿੰਘ ਢਿੱਲੋਂ ਯਮੁਨਾਨਗਰ, ਜਰਨੈਲ ਸਿੰਘ ਧਿਆਣਾ ਯਮੁਨਾਨਗਰ, ਮਲਵਿੰਦਰ ਸਿੰਘ ਬੇਦੀ ਪੰਚਕੂਲਾ ਅਤੇ ਲਖਵਿੰਦਰ ਸਿੰਘ ਸਦਾਨਾ ਪੰਚਕੂਲਾ ਨੂੰ ਵੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਨਿਯੁਕਤੀਆਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH