ਅੰਤਰ-ਜ਼ਿਲ੍ਹਾ ਸਕੂਲ ਤਾਇਕਵਾਂਡੋ ਮੁਕਾਬਲਿਆਂ ’ਚ ਪਟਿਆਲਾ ਦਾ ਦਬਦਬਾ
ਲੜਕਿਆਂ ਤੇ ਲੜਕੀਆਂ ਦੇ ਮੁਕਾਬਲਿਆਂ ’ਚ ਪਟਿਆਲਾ ਨੇ ਜਿੱਤੇ ਕੁੱਲ 16 ਸੋਨ ਤਗਮੇ ਪਟਿਆਲਾ, 02 ਨਵੰਬਰ (ਹਿੰ.ਸ.)| ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਲੜਕੇ ਅਤੇ ਲੜਕੀਆਂ ਦੋਵਾਂ ਵਰਗਾਂ ਵਿੱਚ ਓਵਰਆਲ ਚ
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।


ਲੜਕਿਆਂ ਤੇ ਲੜਕੀਆਂ ਦੇ ਮੁਕਾਬਲਿਆਂ ’ਚ ਪਟਿਆਲਾ ਨੇ ਜਿੱਤੇ ਕੁੱਲ 16 ਸੋਨ ਤਗਮੇ

ਪਟਿਆਲਾ, 02 ਨਵੰਬਰ (ਹਿੰ.ਸ.)| ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਲੜਕੇ ਅਤੇ ਲੜਕੀਆਂ ਦੋਵਾਂ ਵਰਗਾਂ ਵਿੱਚ ਓਵਰਆਲ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਇਹ ਮੁਕਾਬਲੇ ਪਲੇਅਵੇਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਕਰਵਾਏ ਗਏ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।

ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਨੇ 8 ਸੋਨੇ, 2 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਜਲੰਧਰ ਦੀ ਟੀਮ 3 ਸੋਨੇ ਅਤੇ 3 ਕਾਂਸੀ ਦੇ ਤਗਮਿਆਂ ਨਾਲ ਦੂਜੇ ਸਥਾਨ ’ਤੇ ਰਹੀ, ਜਦਕਿ ਪਠਾਨਕੋਟ ਨੇ 1 ਸੋਨਾ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੇ ਵਰਗ ਵਿੱਚ ਵੀ ਪਟਿਆਲਾ ਦੀ ਟੀਮ ਦਾ ਦਬਦਬਾ ਰਿਹਾ। ਜ਼ਿਲ੍ਹੇ ਦੀਆਂ ਖਿਡਾਰਨਾਂ ਨੇ 8 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਟੀਮ 1 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗਮਿਆਂ ਨਾਲ ਦੂਜੇ ਸਥਾਨ ’ਤੇ ਰਹੀ। ਮਾਨਸਾ ਨੇ 1 ਸੋਨਾ, 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।

ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਡੀਐੱਸਸੀ ਡਾ. ਦਲਜੀਤ ਸਿੰਘ, ਸਟੇਟ ਐਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਅਤੇ ਪਲੇਅਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਟੀਮਾਂ ਨੂੰ ਓਵਰਆਲ ਟਰਾਫੀਆਂ ਭੇਟ ਕੀਤੀਆਂ।

ਇਸ ਮੌਕੇ ਆਬਜ਼ਰਵਰ ਨਿਖਿਲ ਹੰਸ, ਟੈਕਨੀਕਲ ਕਮੇਟੀ ਮੈਂਬਰ ਰਵੀ ਸਿੰਘ, ਸ਼ਸ਼ੀ ਮਾਨ, ਬਲਵਿੰਦਰ ਸਿੰਘ ਜੱਸਲ, ਗੁਰਪ੍ਰੀਤ ਸਿੰਘ ਟਿਵਾਣਾ, ਡਾ. ਆਸਾ ਸਿੰਘ, ਤਾਇਕਵਾਂਡੋ ਕੋਚ ਸਤਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਐੱਸਪੀ, ਹਰਜੀਤ ਸਿੰਘ, ਗੁਰਪਿਆਰ ਸਿੰਘ, ਮੋਹਿਤ ਕੁਮਾਰ, ਅਜਮੇਰ ਸਿੰਘ, ਬੁੱਧ ਰਾਮ, ਰੈਫਰੀ ਗੁਰਪ੍ਰੀਤ ਸਿੰਘ, ਚਿਰਾਗ਼ ਕੁਮਾਰ, ਜੈਤ ਸ਼ਾਹੂਦੀਪ ਸਿੰਘ ਗਰੇਵਾਲ, ਮਮਤਾ ਰਾਣੀ, ਪਵਨ ਸਿੰਗਲਾ, ਕੋਚ ਅਮਨਦੀਪ ਕੌਰ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande