ਈਰਾਨ ਨੇ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ, ਈਂਧਨ ਸਟੋਰੇਜ ਟੈਂਕਾਂ ’ਚ ਲੱਗੀ ਭਿਆਨਕ ਅੱਗ
ਕੁਵੈਤ ਸਿਟੀ, 01 ਅਪ੍ਰੈਲ (ਹਿੰ.ਸ.)। ਕੁਵੈਤ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਬੁੱਧਵਾਰ ਨੂੰ ਦੱਸਿਆ ਕਿ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਡਰੋਨ ਹਮਲਾ ਕੀਤਾ ਗਿਆ। ਇਸ ਨਾਲ ਈਂਧਨ ਸਟੋਰੇਜ ਟੈਂਕਾਂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋੋਣ ਦੀ ਸੂਚਨਾ ਹੈ। ਗਲਫ ਨਿਊ
ਈਰਾਨ ਨੇ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ, ਈਂਧਨ ਸਟੋਰੇਜ ਟੈਂਕਾਂ ’ਚ ਲੱਗੀ ਭਿਆਨਕ ਅੱਗ


ਕੁਵੈਤ ਸਿਟੀ, 01 ਅਪ੍ਰੈਲ (ਹਿੰ.ਸ.)। ਕੁਵੈਤ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਬੁੱਧਵਾਰ ਨੂੰ ਦੱਸਿਆ ਕਿ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਰੋਨ ਹਮਲਾ ਕੀਤਾ ਗਿਆ। ਇਸ ਨਾਲ ਈਂਧਨ ਸਟੋਰੇਜ ਟੈਂਕਾਂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋੋਣ ਦੀ ਸੂਚਨਾ ਹੈ।

ਗਲਫ ਨਿਊਜ਼ ਦੇ ਦੁਬਈ ਦਫਤਰ ਵੱਲੋਂ ਸਾਂਝੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਸਿਵਲ ਏਵੀਏਸ਼ਨ ਅਥਾਰਟੀ ਦੇ ਅਧਿਕਾਰਤ ਬੁਲਾਰੇ ਅਬਦੁੱਲਾ ਅਲ ਰਾਜਹੀ ਨੇ ਕਿਹਾ ਕਿ ਇਹ ਹਮਲਾ ਈਰਾਨ ਅਤੇ ਉਸਦੇ ਸਮਰਥਕ ਹਥਿਆਰਬੰਦ ਸਮੂਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਇਸਨੂੰ ਹਵਾਈ ਅੱਡੇ 'ਤੇ ਖੁੱਲ੍ਹਾ ਹਮਲਾ ਦੱਸਿਆ। ਉਨ੍ਹਾਂ ਦੱਸਿਆ ਕਿ ਡਰੋਨ ਨੇ ਕੁਵੈਤ ਏਵੀਏਸ਼ਨ ਫਿਊਲ ਕੰਪਨੀ ਦੇ ਈਂਧਨ ਟੈਂਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉਸ ਜਗ੍ਹਾ 'ਤੇ ਭਾਰੀ ਅੱਗ ਲੱਗ ਗਈ। ਸਥਿਤੀ ਨੂੰ ਕਾਬੂ ਕਰਨ ਲਈ ਤੁਰੰਤ ਐਮਰਜੈਂਸੀ ਫੋਰਸਾਂ ਭੇਜੀਆਂ ਗਈਆਂ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸਿਰਫ ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande