
ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| 35ਵੀਂ ਆਲ ਇੰਡੀਆ ਰੇਲਵੇ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ 2025–26 ਵਿੱਚ ਸ਼ੁਰੂਆਤੀ ਦਿਨ ਹੀ ਦੋ ਰੋਮਾਂਚਕ ਅਤੇ ਟੱਕਰ ਭਰੇ ਮੁਕਾਬਲੇ ਦੇਖਣ ਨੂੰ ਮਿਲੇ। ਦੋਹਾਂ ਮੈਚਾਂ ਵਿੱਚ ਖਿਡਾਰਨੀਆਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਮੈਚ ਵਿੱਚ ਨਾਰਦਰਨ ਰੇਲਵੇ ਨੇ ਸੈਂਟ੍ਰਲ ਰੇਲਵੇ ਨੂੰ 5 ਦੋੜਾਂ ਨਾਲ ਹਰਾਕੇ ਇਕ ਨਜ਼ਦੀਕੀ ਅਤੇ ਰੋਮਾਂਚਕ ਜਿੱਤ ਦਰਜ ਕੀਤੀ। ਇਹ ਮੁਕਾਬਲਾ ਅੰਤਿਮ ਓਵਰਾਂ ਤੱਕ ਕਾਫ਼ੀ ਤਣਾਅਪੂਰਨ ਰਿਹਾ, ਜਿੱਥੇ ਦੋਹਾਂ ਟੀਮਾਂ ਵਿਚਕਾਰ ਕਾਫ਼ੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ।
ਨਾਰਦਰਨ ਰੇਲਵੇ ਵੱਲੋਂ ਸੁਸ਼ਰੀ ਸਨੇਹ ਰਾਣਾ ਨੇ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਮੈਚ ਦਾ ਪਾਸਾ ਮੋੜ ਦਿੱਤਾ। ਉਨ੍ਹਾਂ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਹਾਂ ਵਿੱਚ ਆਪਣੀ ਕਾਬਲਿਯਤ ਦਿਖਾਈ, ਜਿਸ ਕਾਰਨ ਉਨ੍ਹਾਂ ਨੂੰ ‘ਪਲੇਅਰ ਆਫ ਦ ਮੈਚ’ ਦਾ ਖਿਤਾਬ ਦਿੱਤਾ ਗਿਆ। ਉਨ੍ਹਾਂ ਦੀ ਲਗਾਤਾਰ ਪ੍ਰਦਰਸ਼ਨਸ਼ੀਲਤਾ ਨੇ ਟੀਮ ਨੂੰ ਜਿੱਤ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਦੂਜੇ ਮੈਚ ਵਿੱਚ ਨਾਰਥ ਸੈਂਟ੍ਰਲ ਰੇਲਵੇ ਨੇ ਸਾਊਥ ਸੈਂਟ੍ਰਲ ਰੇਲਵੇ ਨੂੰ 36 ਰਨਾਂ ਨਾਲ ਹਰਾਇਆ। ਇਸ ਮੈਚ ਵਿੱਚ ਨਾਰਥ ਸੈਂਟ੍ਰਲ ਰੇਲਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੱਕ ਮਜ਼ਬੂਤ ਸਕੋਰ ਖੜ੍ਹਾ ਕੀਤਾ, ਜਿਸ ਦਾ ਸਹਿਰਾ ਸੁਸ਼ਰੀ ਭਾਵਨਾ ਦੀ ਬੇਹਤਰੀਨ ਪਾਰੀ ਨੂੰ ਜਾਂਦਾ ਹੈ। ਭਾਵਨਾ ਨੇ 55 ਗੇਂਦਾਂ ਵਿੱਚ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਉਨ੍ਹਾਂ ਨੇ ਕਈ ਸੁੰਦਰ ਸ਼ਾਟ ਲਗਾਏ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਉਨ੍ਹਾਂ ਦੀ ਇਸ ਲਾਜਵਾਬ ਪਾਰੀ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ। ਦੋੜਾਂ ਦਾ ਪਿੱਛਾ ਕਰਨ ਉਤਰੀ ਸਾਊਥ ਸੈਂਟ੍ਰਲ ਰੇਲਵੇ ਦੀ ਟੀਮ ਨਾਰਥ ਸੈਂਟ੍ਰਲ ਰੇਲਵੇ ਦੀ ਕਸੀ ਹੋਈ ਗੇਂਦਬਾਜ਼ੀ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਪੂਰਾ ਟਾਰਗੇਟ ਹਾਸਲ ਕਰਨ ਵਿੱਚ ਅਸਫਲ ਰਹੀ।
ਹਿੰਦੂਸਥਾਨ ਸਮਾਚਾਰ / GURSHARAN SINGH