ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਦੇ ਟਰਾਇਲ ਸੰਪੰਨ, ਸੈਂਕੜੇ ਖਿਡਾਰੀਆਂ ਨੇ ਲਿਆ ਹਿੱਸਾ
ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਸਬੰਧੀ ਅੱਜ ਕਰਵਾਏ ਗਏ ਟਰਾਇਲ ਬਹੁਤ ਹੀ ਉਤਸ਼ਾਹਪੂਰਣ ਅਤੇ ਸਫਲ ਰਹੇ। ਇਸ ਸੰਬੰਧ ਵਿੱਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵ
ਟਰਾਇਲ ਦੌਰਾਨ ਹਿੱਸਾ ਲੈਂਦੇ ਹੋਏ ਵਿਦਿਆਰਥੀ।


ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਸਬੰਧੀ ਅੱਜ ਕਰਵਾਏ ਗਏ ਟਰਾਇਲ ਬਹੁਤ ਹੀ ਉਤਸ਼ਾਹਪੂਰਣ ਅਤੇ ਸਫਲ ਰਹੇ।

ਇਸ ਸੰਬੰਧ ਵਿੱਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਟਰਾਇਲ ਵਿੱਚ ਹਿੱਸਾ ਲਿਆ। ਜੂਨੀਅਰ ਮੈਨ ਵਰਗ ਵਿੱਚ ਕੁੱਲ 330 ਖਿਡਾਰੀ ਅਤੇ ਅੰਡਰ-21 ਮਹਿਲਾ ਵਰਗ ਵਿੱਚ 110 ਖਿਡਾਰੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।

ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਬਹੁਤ ਹੀ ਮਿਆਰੀ ਢੰਗ ਨਾਲ ਕੀਤੀ ਗਈ, ਜਿਸ ਦੇ ਤਹਿਤ ਜੂਨੀਅਰ ਮੈਨ ਵਰਗ ਵਿੱਚੋਂ 56 ਖਿਡਾਰੀ ਅਤੇ ਮਹਿਲਾ ਵਰਗ ਵਿੱਚੋਂ 50 ਖਿਡਾਰੀ ਲੀਗ ਲਈ ਚੁਣੇ ਗਏ ਹਨ।

ਇਸ ਮੌਕੇ ‘ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਮੁਖਵਿੰਦਰ ਸਿੰਘ ਭੁੱਲਰ, ਪਿੰਕਾ ਜਰਗ ਅਤੇ ਗੁਰਕਿਰਪਾਲ ਸਿੰਘ ਪੀਪੀਐਸ, ਜੈਪਾਲ ਸਿੰਘ ਕੋਚ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੀਗ ਦੇ ਮੈਚ ਨਿਰਧਾਰਿਤ ਸਮਾਂ-ਸੂਚੀ ਅਨੁਸਾਰ ਕਰਵਾਏ ਜਾਣਗੇ ਅਤੇ ਇਹ ਲੀਗ ਪੰਜਾਬ ਵਿੱਚ ਬਾਸਕਟਬਾਲ ਦੇ ਖੇਡ ਨੂੰ ਹੋਰ ਉੱਚਾਈਆਂ ‘ਤੇ ਲੈ ਕੇ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਉਨ੍ਹਾਂ ਅੰਤ ਵਿੱਚ ਸਾਰੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਲੀਗ ਨੌਜਵਾਨ ਖਿਡਾਰੀਆਂ ਲਈ ਇੱਕ ਵਧੀਆ ਮੰਚ ਸਾਬਤ ਹੋਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande