
ਚੰਡੀਗੜ੍ਹ, 15 ਅਪ੍ਰੈਲ (ਹਿੰ.ਸ.)| ਹਰਿਆਣਾ ਸਰਕਾਰ ਨੇ ਸ਼ਹਿਰੀ ਆਵਾਜਾਈ ਨੂੰ ਆਧੁਨਿਕ, ਸਮਾਰਟ ਅਤੇ ਟਿਕਾਊ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਪਹਿਲ ਕੀਤੀ ਹੈ। ਸੂਬੇ ਦੇ ਮੈਟਰੋ ਸ਼ਹਿਰਾਂ ਵਿੱਚ ਅੱਤਆਧੁਨਿਕ ਪੋਡ ਟੈਕਸੀ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ‘ਤੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਰਾਹੀਂ ਸ਼ਹਿਰੀ ਟ੍ਰੈਫਿਕ ਭੀੜ ਨੂੰ ਘਟਾਉਣ, ਯਾਤਰਾ ਸਮੇਂ ਵਿੱਚ ਕਮੀ ਲਿਆਉਣ ਅਤੇ ਵਾਤਾਵਰਣ-ਮਿਤਰ ਆਵਾਜਾਈ ਸਿਸਟਮ ਵਿਕਸਿਤ ਕਰਨ ਦਾ ਉਦੇਸ਼ ਹੈ।
ਇਸ ਸੰਬੰਧ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਵਿੱਚ ਜਾਪਾਨ ਦੀ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਅਤੇ ਅਮਰੀਕੀ ਕੰਪਨੀ ਗਲਾਇਡਵੇਜ਼ ਕੰਪਨੀ ਦੇ ਉੱਚ ਪੱਧਰੀ ਵਫ਼ਦ ਨੇ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪੋਡ ਟੈਕਸੀ ਪ੍ਰੋਜੈਕਟ ਨੂੰ ਲੈ ਕੇ ਸੰਭਾਵਿਤ ਸਾਂਝੇਦਾਰੀ, ਤਕਨੀਕੀ ਪੱਖਾਂ ਅਤੇ ਭਵਿੱਖੀ ਯੋਜਨਾਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਹਰਿਆਣਾ ਸਰਕਾਰ ਅਤੇ ਜਾਪਾਨ-ਅਮਰੀਕੀ ਕੰਪਨੀਆਂ ਵਿਚਕਾਰ ਹੋਈ ਇਸ ਮੀਟਿੰਗ ਵਿੱਚ ਸਮਾਰਟ ਮੋਬਿਲਿਟੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਰੂਟ ਪਲਾਨਿੰਗ, ਕੋਰੀਡੋਰ ਡਿਵੈਲਪਮੈਂਟ, ਨਿਵੇਸ਼ ਮਾਡਲ ਅਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਣਾਲੀ ਦਾ ਉਦੇਸ਼ ਸ਼ਹਿਰਾਂ ਵਿੱਚ ਵੱਧ ਰਹੀ ਆਵਾਜਾਈ ਦੀ ਸਮੱਸਿਆ ਨੂੰ ਘਟਾਉਣਾ ਅਤੇ ਲੋਕਾਂ ਨੂੰ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਸਹੂਲਤ ਪ੍ਰਦਾਨ ਕਰਨਾ ਹੈ।
ਮੀਟਿੰਗ ਦੌਰਾਨ ਵਿਦੇਸ਼ੀ ਵਫ਼ਦ ਨੇ ਗਲਾਇਡਵੇਜ਼ ਪੋਡ ਟੈਕਸੀ ਪ੍ਰਣਾਲੀ ਬਾਰੇ ਵਿਸਥਾਰਪੂਰਕ ਪ੍ਰਸਤੁਤੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਸਵੈਚਾਲਿਤ (ਡਰਾਈਵਰ-ਲੈੱਸ) ਅਤੇ ਆਨ-ਡਿਮਾਂਡ ਟ੍ਰਾਂਸਪੋਰਟ ਸਿਸਟਮ ਹੈ, ਜੋ ਛੋਟੇ ਪੋਡਸ ਰਾਹੀਂ ਯਾਤਰੀਆਂ ਨੂੰ ਤੇਜ਼ ਅਤੇ ਸੁਰੱਖਿਅਤ ਸੇਵਾ ਪ੍ਰਦਾਨ ਕਰਦਾ ਹੈ।
ਕੰਪਨੀਆਂ ਨੇ ਪ੍ਰੋਜੈਕਟ ਲਈ ਸੰਭਾਵਿਤ ਰੂਟ ਪਲਾਨਿੰਗ, ਨਿਵੇਸ਼ ਮਾਡਲ, ਅਤੇ ਪੀਪੀਪੀ ਅਧਾਰਿਤ ਕਾਰਜ-ਯੋਜਨਾ ‘ਤੇ ਆਪਣੀ ਰਿਪੋਰਟ ਸੌਂਪੀ। ਇਸਦੇ ਨਾਲ ਹੀ ਲਾਗੂ ਕਰਨ ਦੀ ਸਮੇਂ-ਸੀਮਾ ਅਤੇ ਸੰਭਾਵਿਤ ਕੋਰੀਡੋਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਸਰਕਾਰ ਵੱਲੋਂ ਕਿਹਾ ਗਿਆ ਕਿ ਇਹ ਪ੍ਰੋਜੈਕਟ ਨਾ ਸਿਰਫ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰੇਗਾ, ਸਗੋਂ ਊਰਜਾ ਬਚਤ ਅਤੇ ਕਾਰਬਨ ਉਤਸਰਜਨ ਘਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸ਼ਹਿਰਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਭਾਰਤ ਸਰਕਾਰ ਵੱਲੋਂ ਅਰਬਨ ਚੈਲੇਂਜ ਫੰਡ ਤਹਿਤ ਸ਼ਹਿਰੀ ਇੰਫ੍ਰਾਸਟਕਚਰ ਨੂੰ ਪ੍ਰੋਤਸਾਹਨ ਦੇਣ ਅਤੇ ਵੱਧ ਤੋਂ ਵੱਧ ਨਿਵੇਸ਼ ਖਿੱਚਣ ਦੀ ਨਵੀਂ ਪਹਿਲਾਂ ਤਹਿਤ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।
ਇਹ ਪ੍ਰੋਜੈਕਟ ਨਾ ਸਿਰਫ ਟ੍ਰੈਫਿਕ ਮੈਨੇਜਮੈਂਟ ਵਿੱਚ ਸੁਧਾਰ ਲਿਆਏਗੀ, ਸਗੋ ਊਰਜਾ ਕੁਸ਼ਲਤਾ ਅਤੇ ਕਾਰਬਨ ਉਤਸਰਜਨ ਵਿੱਚ ਕਮੀ ਲਿਆਉਣ ਵਿੱਚ ਵੀ ਮਹਤੱਵਪੂਰਣ ਭੂਮਿਕਾ ਨਿਭਾਏਗੀ। ਇਸ ਪ੍ਰਣਾਲੀ ਨੂੰ ਭਵਿੱਖ ਦੀ ਸਮਾਰਟ ਸਿਟੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜਾਇਨ ਕੀਤਾ ਗਿਆ ਹੈ, ਜਿਸ ਨਾਲ ਇਹ ਲੰਬੇ ਸਮੇਂ ਅਤੇ ਲਗਾਤਾਰ ਵਿਕਾਸ ਦੇ ਟੀਚਿਆਂ ਅਨੁਰੂਪ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੀ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਕੁਮਾਰ ਮੀਣਾ, ਮਿਸ਼ਨ ਨਿਦੇਸ਼ਕ, ਸਵੱਛ ਭਾਰਤ ਮਿਸ਼ਨ (ਸ਼ਹਿਰੀ) ਸ਼ਾਸ਼ਵਤ ਸਾਂਗਵਾਨ, ਸੀਐਮ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਸੁਜੂਕੀ ਮੋਟਰ ਕਾਰਪੋਰੇਸ਼ਨ ਤੋਂ ਕੇਂਟੋ ਓਗੁਰਾ, ਗਲਾਇਡਵੇਜ਼ ਕੰਪਨੀ ਤੋਂ ਕ੍ਰਿਸ ਰਾਇਲੀ, ਡੇਬ ਮਾਨੂ ਅਤੇ ਅਲਬਰਟੋ ਫਰਨਾਡੇਜ਼ ਲੋਪੇਜ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH