
ਫਾਜ਼ਿਲਕਾ,15 ਅਪ੍ਰੈਲ (ਹਿੰ.ਸ.)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਦਲਦਾ ਪੰਜਾਬ ਮੁਹਿੰਮ ਤਹਿਤ ਲਗਾਤਾਰ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਸਕੂਲਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਅੱਜ ਫਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਉਪਰੰਤ ਉਦਘਾਟਨ ਕਰਨ ਮੌਕੇ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਪਿੰਡ ਝੋਕ ਡਿਪੂਲਾਣਾ ਵਿਚ 53.09 ਲੱਖ ਦੀ ਲਾਗਤ ਨਾਲ ਚਾਰ ਦੀਵਾਰੀ, ਇੰਟਰੈਕਟਿਵ ਟੀਵੀ ਪੈਨਲ, ਨਵੇਂ ਬਾਥਰੂਮ ਅਤੇ 3 ਨਵੇਂ ਕਮਰਿਆਂ ਦਾ ਅਤੇ ਪਿੰਡ ਝੋਕ ਡਿਪੂਲਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 19.52 ਲੱਖ ਦੀ ਲਾਗਤ ਨਾਲ ਚਾਰ ਦੀਵਾਰੀ, ਇੰਟਰੈਕਟਿਵ ਟੀਵੀ ਪੈਨਲ ਅਤੇ ਨਵੇਂ ਕਮਰੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਆਹਲ ਬੂਦਲਾ ਵਿਚ ਲਗਭਗ 23.77 ਲੱਖ ਦੀ ਲਾਗਤ ਨਾਲ ਇੰਟਰੈਕਟਿਵ ਟੀਵੀ ਪੈਨਲ, ਐਲਈਡੀ ਆਦਿ ਕੰਮਾ ਦਾ ਉਦਘਾਟਨ ਕੀਤਾ।
ਵਿਧਾਇਕ ਸਿੰਘ ਸਵਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਕੋਈ ਵੀ ਅਜਿਹਾ ਸਰਕਾਰੀ ਸਕੂਲ ਨਹੀਂ ਹੈ, ਜਿੱਥੇ ਬੱਚਿਆਂ ਦੇ ਬੈਠਣ ਲਈ ਬੈਂਚ ਨਾ ਹੋਣ, ਸਗੋਂ ਪਹਿਲੀ ਵਾਰ ਸਕੂਲੀ ਵੈਨਾਂ ਦੀ ਸਹੁਲਤ ਵੀ ਦਿੱਤੀ ਗਈ ਅਤੇ ਸਕੂਲ ਆਧੁਨਿਕ ਬਲੈਕ ਬੋਰਡ, ਕੰਪਿਊਟਰ ਲੈਬ, ਆਧੁਨਿਕ ਸਾਇੰਸ ਲੈਬ, ਪਾਰਕ, ਚਾਰਦੀਵਾਰੀ, ਪੀਣ ਵਾਲਾ ਸਾਫ ਪਾਣੀ, ਖੇਡ ਮੈਦਾਨ ਆਦਿ ਰਾਹੀਂ ਸੁਸੱਜਿਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਹਰ ਪੱਖੋਂ ਬਿਹਤਰ ਬਣਾ ਕੇ ਨੰਬਰ ਇੱਕ ਸੂਬਾ ਬਣਾਇਆ ਜਾਵੇ। ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਸੂਬੇ ਦੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵੱਲ ਬੜਾ ਵੱਡਾ ਕਦਮ ਚੱਕਿਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਖੁਸਬੂ ਸਾਵਨ ਸੁੱਖਾ ਸਵਨਾ ਨੇ ਵੀ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਖਾਸ ਕਰਕੇ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਹਾਰੇ ਅਸੀਂ ਕੋਈ ਵੀ ਮੰਜਿਲ ਪ੍ਰਾਪਤ ਕਰ ਸਕਦੇ ਹਾਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ