ਸਮਗੌਲੀ ਸੰਗਠਿਤ ਕਚਰਾ ਪ੍ਰੋਜੈਕਟ ਦੀ ਸਮੀਖਿਆ, ਪ੍ਰੋਜੈਕਟ ਸਾਫ਼-ਸੁਥਰੇ ਅਤੇ ਸਮਾਰਟ ਮੋਹਾਲੀ ਕਲੱਸਟਰ ਨੂੰ ਉਤਸ਼ਾਹਿਤ ਕਰੇਗਾ
ਮੋਹਾਲੀ, 17 ਅਪ੍ਰੈਲ (ਹਿੰ.ਸ.)| ਪਿੰਡ ਸਮਗੌਲੀ ਵਿਖੇ ਸੰਗਠਿਤ ਠੋਸ ਕਚਰਾ ਪ੍ਰਬੰਧਨ ਪ੍ਰੋਜੈਕਟ ਦਾ ਮੌਕਾ ਮੁਆਇਨਾ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਸੰਦੀਪ ਸਿੰਘ ਗਾੜ੍ਹਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਅਤੇ ਮੁੱਖ ਇੰਜੀਨੀਅਰ ਨਰੇਸ਼ ਬੱਤਾ ਤੋਂ ਇਲਾਵਾ ਕ
ਮੁਆਇਨਾ ਕਰਦੇ ਹੋਏ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਸੰਦੀਪ ਸਿੰਘ ਗਾੜ੍ਹਾ।


ਮੋਹਾਲੀ, 17 ਅਪ੍ਰੈਲ (ਹਿੰ.ਸ.)| ਪਿੰਡ ਸਮਗੌਲੀ ਵਿਖੇ ਸੰਗਠਿਤ ਠੋਸ ਕਚਰਾ ਪ੍ਰਬੰਧਨ ਪ੍ਰੋਜੈਕਟ ਦਾ ਮੌਕਾ ਮੁਆਇਨਾ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਸੰਦੀਪ ਸਿੰਘ ਗਾੜ੍ਹਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਅਤੇ ਮੁੱਖ ਇੰਜੀਨੀਅਰ ਨਰੇਸ਼ ਬੱਤਾ ਤੋਂ ਇਲਾਵਾ ਕੁਰਾਲੀ, ਬਨੂੰੜ, ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀਆਂ ਤੋਂ ਇਲਾਵਾ ਪੀ ਐਮ ਆਈ ਡੀ ਸੀ (ਪੰਜਾਬ ਮਿਉਂਸੀਪਲ ਇੰਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ) ਤੋਂ ਪਰੇਸ਼ ਜਿੰਦਲ ਵੀ ਹਾਜ਼ਰ ਸਨ।

ਇਹ ਪ੍ਰੋਜੈਕਟ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਦੀਆਂ ਸਾਰੀਆਂ ਅਰਬਨ ਲੋਕਲ ਬਾਡੀਜ਼ (ਨਗਰ ਨਿਗਮ ਤੇ ਨਗਰ ਕੌਂਸਲਾਂ) ਲਈ ਕਲੱਸਟਰ ਅਧਾਰਿਤ ਵਿਗਿਆਨਕ ਕਚਰਾ ਪ੍ਰਕਿਰਿਆ ਪ੍ਰਬੰਧਨ ਅਤੇ ਨਿਪਟਾਰੇ ਦੀ ਸੁਵਿਧਾ ਵਜੋਂ ਸਮਗੌਲੀ ਵਿਖੇ 39 ਏਕੜ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਸੰਗਠਿਤ ਪ੍ਰਣਾਲੀ ਰਾਹੀਂ ਕਚਰੇ ਨੂੰ ਇਕੱਠਾ ਕਰਨਾ, ਛਾਂਟਣਾਂ, ਬਿਜਲੀ ਉਤਪਾਦਨ, ਖਾਦ ਤਿਆਰ ਕਰਨ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣਾ ਹੈ।

ਇਸ ਦੌਰੇ ਦੌਰਾਨ ਸਾਈਟ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਸਥਾਨਕ ਸਰਕਾਰ ਸੰਸਥਾਵਾਂ (ਨਗਰ ਕੌਂਸਲਾਂ) ਨੂੰ ਸੌਂਪੇ ਗਏ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਪ੍ਰੋਜੈਕਟ ਵਿੱਚ ਸੈਕੰਡਰੀ ਕਲੈਕਸ਼ਨ ਅਤੇ ਟ੍ਰਾਂਸਪੋਰਟੇਸ਼ਨ ਪ੍ਰਣਾਲੀ, ਪ੍ਰੀ-ਪ੍ਰੋਸੈਸਿੰਗ ਯੂਨਿਟ, ਮਟੀਰੀਅਲ ਰਿਕਵਰੀ ਫੈਸਿਲਟੀ (ਐਮ ਆਰ ਐੱਫ), ਵੇਸਟ-ਟੂ-ਐਨਰਜੀ ਪਲਾਂਟ, ਕੰਪ੍ਰੈੱਸਡ ਬਾਇਓਗੈਸ (ਸੀ ਬੀ ਜੀ) ਯੂਨਿਟ, ਵਿੰਡ-ਰੋਅ ਕੰਪੋਸਟਿੰਗ, ਸੈਨਿਟਰੀ ਲੈਂਡਫਿੱਲ ਅਤੇ 'ਲੀਚੇਟ ਟ੍ਰੀਟਮੈਂਟ' ਪਲਾਂਟ ਸ਼ਾਮਲ ਹੋਣਗੇ।

ਇਹ ਪ੍ਰੋਜੈਕਟ ਮੋਹਾਲੀ ਕਲੱਸਟਰ ਵਿੱਚ ਪੈਦਾ ਹੋਣ ਵਾਲੇ ਠੋਸ ਕਚਰੇ ਦੇ ਵਿਗਿਆਨਕ ਪ੍ਰਬੰਧਨ ਨੂੰ ਯਕੀਨੀ ਬਣਾਏਗਾ, ਰੀ-ਸਾਇਕਲ ਸਮੱਗਰੀ ਅਤੇ ਊਰਜਾ ਦੀ ਪ੍ਰਾਪਤੀ ਵਿੱਚ ਵਾਧਾ ਕਰੇਗਾ ਅਤੇ ਗੈਰ-ਵਿਗਿਆਨਕ ਡੰਪਿੰਗ (ਕੂੜੇ ਦੇ ਢੇਰ) ਨੂੰ ਘਟਾਏਗਾ। ਇਸ ਨਾਲ ਠੋਸ ਕਚਰਾ ਪ੍ਰਬੰਧਨ ਨਿਯਮਾਂ (ਸੋਲਿਡ ਵੇਸਟ ਮੈਨੇਜਮੈਂਟ ਰੂਲਜ਼) ਅਤੇ ਸਵੱਛ ਭਾਰਤ ਮਿਸ਼ਨ–ਅਰਬਨ (ਐੱਸ ਬੀ ਐਮ (ਯੂ) 2.0) ਦੇ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣੇਗੀ। ਇਹ ਪ੍ਰੋਜੈਕਟ ਲੰਬੇ ਸਮੇਂ ਲਈ ਟਿਕਾਊ ਕਚਰਾ ਪ੍ਰਬੰਧਨ ਦਾ ਹੱਲ ਪ੍ਰਦਾਨ ਕਰੇਗਾ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਜਨਤਕ ਸਿਹਤ ਦੀ ਸੰਭਾਲ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande