ਪਟਿਆਲਾ : ਬਜ਼ੁਰਗ ਜੋੜੇ ਦੇ ਘਰ ਲੁੱਟਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, ਲੱਖਾਂ ਦੀ ਨਗਦੀ ਅਤੇ ਗਹਿਣੇ ਬਰਾਮਦ
ਪਟਿਆਲਾ, 17 ਅਪ੍ਰੈਲ (ਹਿੰ.ਸ.)। ਪਟਿਆਲਾ ਪੁਲਿਸ ਨੇ ਐੱਸ.ਐੱਸ.ਪੀ. ਵਰੁਣ ਸ਼ਰਮਾ, ਆਈ.ਪੀ.ਐਸ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੱਖਾ
ਜਾਣਕਾਰੀ ਦਿੰਦੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ


ਪਟਿਆਲਾ, 17 ਅਪ੍ਰੈਲ (ਹਿੰ.ਸ.)। ਪਟਿਆਲਾ ਪੁਲਿਸ ਨੇ ਐੱਸ.ਐੱਸ.ਪੀ. ਵਰੁਣ ਸ਼ਰਮਾ, ਆਈ.ਪੀ.ਐਸ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਵੀ ਬਰਾਮਦ ਕਰ ਲਏ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 3-4/04/2026 ਦੀ ਦਰਿਮਆਨੀ ਰਾਤ ਨੂੰ ਸ਼ਿਕਾਇਤਕਰਤਾ ਦਰਸ਼ਨ ਕੁਮਾਰ ਵਾਸੀ ਮਕਾਨ ਨੰ. 79-ਬੀ/4 ਨੇੜੇ ਪੁੱਡਾ ਪਲਾਟ ਮਾਡਲ ਟਾਊਨ ਪਟਿਆਲਾ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਦਰਸ਼ਨ ਕੁਮਾਰ ਤੇ ਉਨ੍ਹਾਂ ਦੀ ਪਤਨੀ ਦੇ ਸਿਰ ਵਿੱਚ ਗੰਭੀਰ ਸੱਟਾਂ ਮਾਰਕੇ ਘਰ ਵਿੱਚੋਂ ਸੋਨਾ ਚਾਦੀ ਦੇ ਗਹਿਣੇ ਅਤੇ ਨਗਦੀ ਦੀ ਲੁੱਟਖੋਹ ਕਰ ਲਏ ਸੀ। ਇਸ ’ਤੇ ਮੁਕੱਦਮਾ ਨੰਬਰ 94 ਮਿਤੀ 04.04.2026 ਅ/ਧ 331(4),305,115(2),ਬੀ.ਐਨ.ਐਸ, 25,27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਸੀ।

ਐੱਸ.ਐੱਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਟੈਕਨੀਕਲ ਅਤੇ ਖੂਫੀਆ ਸੋਰਸਾਂ ਰਾਹੀਂ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਸ਼ਨਾਖਤ ਕਰਕੇ ਮਿਤੀ 17.04.2026 ਨੂੰ ਦੋਸ਼ੀਆਂ ਸੌਰਵ ਛਾਬੜਾ ਪੁੱਤਰ ਰਵਿੰਦਰ ਕੁਮਾਰ ਵਾਸੀ ਮਕਾਨ ਨੰਬਰ 158 ਵਾਰਡ ਨੰਬਰ 15 ਨੇੜੇ ਐਮ.ਸੀ ਦਫਤਰ ਧੂਰੀ ਜ਼ਿਲ੍ਹਾ ਸੰਗਰੂਰ, ਗੱਡੂ ਕੁਮਾਰ ਪੁੱਤਰ ਮੁੰਨਾ ਸਾਦਿਕ ਅਤੇ ਵਿਸ਼ਾਲ ਕੁਮਾਰ ਪੁੱਤਰ ਅਰਜਨ ਸਾਹਨੀ ਵਾਸੀਆਨ ਪਿੰਡ ਜੱਸੀਆ ਥਾਣਾ ਜਗਤਪੁਰੀ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਸ਼ਿਕਾਇਤਕਰਤਾ ਦਰਸ਼ਨ ਕੁਮਾਰ ਦੇ ਘਰ ਤੋਂ ਲੁੱਟਖੋਹ ਕੀਤੀ 5 ਲੱਖ ਨਗਦੀ ਅਤੇ 8 ਤੋੋਲੇ ਸੋਨਾ, 2 ਕਿੱਲੋ ਚਾਦੀ ਦੇ ਗਹਿਣੇ ਬਰਾਮਦ ਕੀਤੇ ਗਏ।

ਐੱਸ.ਐੱਸ.ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਂਈਂਡ ਸੌਰਵ ਛਾਬੜਾ ਹੈ, ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜਿਸਦਾ ਪਟਿਆਲਾ ਵਿਖੇ ਪ੍ਰਾਪਰਟੀ ਦੇ ਸਬੰਧ ਵਿੱਚ ਆਉਣਾ ਜਾਣਾ ਸੀ ਜਿਸਨੂੰ ਪੀੜ੍ਹਤ ਦਰਸ਼ਨ ਕੁਮਾਰ ਬਾਰੇ ਜਾਣਕਾਰੀ ਸੀ ਕਿ ਇਹ ਦੋਵੇਂ ਪਤੀ ਪਤਨੀ ਬਜ਼ੁਰਗ ਹਨ ਅਤੇ ਇਕੱਲੇ ਰਹਿੰਦੇ ਹਨ, ਜਿਸਨੇ ਉਨ੍ਹਾਂ ਦੇ ਘਰ ਦੀ ਰੈਕੀ ਕੀਤੀ ਸੀ। ਸੌਰਵ ਛਾਬੜਾ ਦੇ ਸਹੁਰੇ ਲੁਧਿਆਣਾ ਵਿਖੇ ਹਨ, ਜਿਥੇ ਇਸਦੀ ਜਾਣ ਪਹਿਚਾਣ ਦੋਸ਼ੀ ਗੁੱਡੂ ਕੁਮਾਰ ਤੇ ਵਿਸ਼ਾਲ ਕੁਮਾਰ ਨਾਲ ਹੋਈ ਜਿੱਥੇ ਇਨ੍ਹਾਂ ਨੇ ਪੀੜ੍ਹਤ ਦੇ ਘਰ ਲੁੱਟਖੋਹ ਦੀ ਯੋਜਨਾ ਬਣਾਈ ਅਤੇ ਮਿਤੀ 3/4 ਐਪ੍ਰਲ 2026 ਨੂੰ ਸੌਰਵ ਛਾਬੜਾ, ਗੱਡੂ ਕੁਮਾਰ, ਵਿਸ਼ਾਲ ਕੁਮਾਰ ਉਕਤਾਨ, ਜੋ ਸੌਰਵ ਛਾਬੜਾ ਦੀ ਸਕਾਰਪਿਉ ਗੱਡੀ ਪੀਬੀ13ਬੀਡਬਲਯੂ-8585 ’ਤੇ ਸਵਾਰ ਹੋਕੇ ਧੂਰੀ ਤੋਂ ਪਟਿਆਲੇ ਵਿਖੇ ਆ ਕੇ ਦਰਸ਼ਨ ਕੁਮਾਰ ਦੇ ਘਰ ਅੰਦਰ ਦਾਖਲ ਹੋਕੇ ਲੁੱਟਖੋਹ ਕਰਨ ਦੀ ਨੀਯਤ ਨਾਲ ਘਰ ਅੰਦਰ ਦਾਖਲ ਹੋਏ ਸੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande