ਵਿਧਾਇਕ ਸਵਨਾ ਨੇ ਬਾਰਡਰ ਏਰੀਆ ਦੇ ਪਿੰਡਾਂ ਦੀਆਂ ਨਵੀਆਂ ਸੜਕਾਂ ਬਣਾਉਣ ਦੇ ਕੰਮਾਂ ਦੀ ਕਰਵਾਈ ਸ਼ੁਰੂਆਤ
ਫਾਜ਼ਿਲਕਾ, 20 ਅਪ੍ਰੈਲ (ਹਿੰ.ਸ.)| ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 7.06 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਹਲਕੇ ਦੇ ਬਾਰਡਰ ਏਰੀਏ ਦੇ ਪਿੰਡਾਂ ਵਿੱਚ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤੇ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਕਾਵਾਂਵਾਲੀ ਰੋਡ ਪੁੱਲ ਤੋਂ ਰ
ਨੀਂਹ ਪੱਥਰ ਰੱਖਣ ਮੌਕੇ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ.


ਫਾਜ਼ਿਲਕਾ, 20 ਅਪ੍ਰੈਲ (ਹਿੰ.ਸ.)| ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 7.06 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਹਲਕੇ ਦੇ ਬਾਰਡਰ ਏਰੀਏ ਦੇ ਪਿੰਡਾਂ ਵਿੱਚ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤੇ।

ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਕਾਵਾਂਵਾਲੀ ਰੋਡ ਪੁੱਲ ਤੋਂ ਰਾਮ ਸਿੰਘ ਭੈਣੀ ਤੋਂ ਮਹਾਤਮ ਨਗਰ (ਸੀ.ਸੀ. ਫਲੋਰਿੰਗ ਸੜਕ) 249.85 ਲੱਖ, ਰਾਮ ਸਿੰਘ ਭੈਣੀ ਤੋਂ ਝੰਗੜ ਭੈਣੀ, ਰੇਤੇ ਵਾਲੀ ਭੈਣੀ ਤੋਂ ਗੁਲਾਬਾ ਭੈਣੀ 113.68 ਲੱਖ, ਮਹਾਤਮ ਨਗਰ ਤੋਂ ਤੇਜਾ ਰੁਹੇਲਾ 35.13 ਲੱਖ, ਮਹਾਤਮ ਨਗਰ ਤੋਂ ਦੋਨਾ ਨਾਨਕਾ 47.69 ਲੱਖ, ਮਹਾਤਮ ਨਗਰ ਤੋਂ ਭੈਣੀ ਚਾਨਣ ਸਿੰਘ 40.79 ਲੱਖ, ਝੰਗੜ ਭੈਣੀ ਤੋਂ 1 ਨੰਬਰ ਗੱਟੀ 30.76 ਲੱਖ, ਗੁਲਾਬਾ ਭੈਣੀਤ ਢਾਣੀ ਸੱਦਾ ਸਿੰਘ 27.99 ਲੱਖ, ਦੋਨਾ ਨਾਨਕਾ ਤੋਂ ਨਵਾਂ ਪੁੱਲ (ਤੇਜ ਰੁਹੇਲਾ) 46.15 ਲੱਖ, ਪਿੰਡ ਤੇਜਾ ਰੁਹੇਲਾ ਤੋਂ ਨਵਾਂ ਪੁੱਲ (ਤੇਜਾ ਰੁਹੇਲਾ) 114 ਲੱਖ ਦੀ ਲਾਗਤ ਨਾਲ ਸੜਕਾਂ ਬਣਗੀਆਂ ਤੇ ਅੱਜ ਇਨ੍ਹਾਂ ਸੜਕਾਂ ਦੇ ਕੰਮ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਜੋ ਕਿ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੜਕਾਂ ਲਗਭਗ 3 ਮਹੀਨੇ ਵਿੱਚ ਬਣਕੇ ਤਿਆਰ ਹੋ ਜਾਣਗੀਆਂ। ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਸੜਕਾਂ ਵਿੱਚ ਵਧੀਆ ਮਟੀਰੀਅਲ ਵਰਤਿਆ ਜਾਵੇਗਾ ਤੇ ਜੇਕਰ ਕਿਤੇ ਵੀ ਲੋਕਾਂ ਨੂੰ ਮਟੀਰੀਅਲ ਜਾਂ ਹੋਰ ਵਰਤੋਂ ਦੇ ਸਮਾਨ ਵਿੱਚ ਕੁਤਾਹੀ ਨਜ਼ਰ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਸਨੂੰ ਫੋਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲਾਂ ਵਿੱਚ ਇਸ ਸੜਕ ਦੀ ਰਿਪੇਅਰ ਲਈ ਪੰਜਾਬ ਸਰਕਾਰ ਵੱਲੋਂ ਫੰਡ ਰੱਖਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਾਲਾਂ ਦੌਰਾਨ ਜੇਕਰ ਕਿਤੇ ਵੀ ਸੜਕ ਖਰਾਬ ਹੁੰਦੀ ਹੈ ਤਾਂ ਉਹ ਦੁਬਾਰਾ ਰਿਪੇਅਰ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹਲਕਿਆਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜੋ ਕਿ ਕਾਫੀ ਸਲਾਹੁਣਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਇਨ੍ਹਾਂ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜ਼ੋ ਆਉਣਾ ਜਾਣਾ ਸੁਖਾਲਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਕਰਕੇ ਦੁਰਘਟਨਾ ਹੋਣ ਦਾ ਖਦਸ਼ਾ ਰਹਿੰਦਾ ਸੀ, ਹੁਣ ਨਵੀਂ ਸੜਕ ਦੀ ਉਸਾਰੀ ਹੋਣ ਨਾਲ ਇਹ ਖਦਸ਼ਾ ਵੀ ਦੂਰ ਹੋ ਜਾਵੇਗਾ ਤੇ ਨਿਰਵਿਘਨ ਬਿਨਾ ਕਿਸੇ ਦਿੱਕਤ ਤੇ ਆਵਾਜਾਈ ਕੀਤੀ ਜਾ ਸਕੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande