ਪੰਚਕੂਲਾ ’ਚ ਆਈਸੀਯੂ ਵਿੱਚ ਡਿਊਟੀ ਕਰ ਰਹੀ ਨਰਸਿੰਗ ਅਫਸਰ ਦੀ ਮੌਤ
ਪੰਚਕੂਲਾ, 20 ਅਪ੍ਰੈਲ (ਹਿੰ.ਸ.)| ਪੰਚਕੂਲਾ ਸਿਵਲ ਹਸਪਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਈਸੀਯੂ ਵਿੱਚ ਡਿਊਟੀ ਕਰ ਰਹੀ ਨਰਸਿੰਗ ਅਫਸਰ ਦੀ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਬੈਨੀਵਾਲ ਵਜੋਂ ਹੋਈ ਹੈ, ਜੋ ਹਿਸਾਰ ਦੇ ਜੁਗਲਾਨ ਪਿੰਡ ਦੀ ਰਹਿਣ ਵਾਲੀ
ਮ੍ਰਿਤਕਾ ਪ੍ਰੀਤੀ ਬੈਨੀਵਾਲ ਦੀ ਫਾਈਲ ਫੋਟੋ।


ਪੰਚਕੂਲਾ, 20 ਅਪ੍ਰੈਲ (ਹਿੰ.ਸ.)| ਪੰਚਕੂਲਾ ਸਿਵਲ ਹਸਪਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਈਸੀਯੂ ਵਿੱਚ ਡਿਊਟੀ ਕਰ ਰਹੀ ਨਰਸਿੰਗ ਅਫਸਰ ਦੀ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਬੈਨੀਵਾਲ ਵਜੋਂ ਹੋਈ ਹੈ, ਜੋ ਹਿਸਾਰ ਦੇ ਜੁਗਲਾਨ ਪਿੰਡ ਦੀ ਰਹਿਣ ਵਾਲੀ ਸੀ ਅਤੇ ਇਸ ਵੇਲੇ ਸੈਕਟਰ-31 ਪੰਚਕੂਲਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ, ਪ੍ਰੀਤੀ ਬੈਨੀਵਾਲ ਆਈਸੀਯੂ ਵਿੱਚ ਬੇਹੋਸ਼ ਹਾਲਤ ਵਿੱਚ ਮਿਲੀ, ਜਿਸ ਨਾਲ ਹਸਪਤਾਲ ਵਿੱਚ ਹੜਕੰਪ ਮਚ ਗਿਆ। ਉਸਨੂੰ ਤੁਰੰਤ ਇਲਾਜ ਲਈ ਆਈਸੀਯੂ ਵਿੱਚ ਦਾਖਲ ਕੀਤਾ ਗਿਆ, ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ। ਮੌਕੇ ‘ਤੇ ਉਸਦੇ ਹੱਥ ਵਿੱਚ ਕੈਨੂਲਾ ਲੱਗਿਆ ਹੋਇਆ ਮਿਲਿਆ, ਜਿਸ ਕਾਰਨ ਇੰਜੈਕਸ਼ਨ ਲਗਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਘਟਨਾ ਤੋਂ ਬਾਅਦ ਇੱਕ ਹੋਰ ਸੰਦੇਹਜਨਕ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਦਾ ਮੋਬਾਈਲ ਫੋਨ ਮੌਕੇ ਤੋਂ ਗਾਇਬ ਹੈ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਐੱਫਐਸਐਲ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਪ੍ਰੀਤੀ ਦੀ ਨੌਕਰੀ ਸਾਲ 2024 ਵਿੱਚ ਲੱਗੀ ਸੀ ਅਤੇ ਉਸਦੀ ਪਹਿਲੀ ਪੋਸਟਿੰਗ ਪੰਚਕੂਲਾ ਸਿਵਲ ਹਸਪਤਾਲ ਵਿੱਚ ਹੀ ਹੋਈ ਸੀ। ਘਟਨਾ ਵਾਲੇ ਦਿਨ ਉਹ ਦੁਪਹਿਰ 2 ਵਜੇ ਡਿਊਟੀ ਲਈ ਘਰ ਤੋਂ ਨਿਕਲੀ ਸੀ ਅਤੇ ਰਾਤ 8 ਵਜੇ ਉਸਦੀ ਡਿਊਟੀ ਖਤਮ ਹੋਣੀ ਸੀ। ਪਰਿਵਾਰਕ ਪਿਛੋਕੜ ਅਨੁਸਾਰ, ਪ੍ਰੀਤੀ ਦਾ ਇੱਕ ਭਰਾ ਨਿਤਿਨ ਪੰਚਕੂਲਾ ਸਥਿਤ ਹੈਲਥ ਡਿਪਾਰਟਮੈਂਟ ਮੁੱਖ ਦਫ਼ਤਰ ਵਿੱਚ ਕੰਮ ਕਰਦਾ ਹੈ, ਜਦਕਿ ਦੂਜਾ ਭਰਾ ਆਸ਼ੀਸ਼ ਚੋਣ ਆਯੋਗ ਵਿੱਚ ਤਾਇਨਾਤ ਹੈ। ਉਨ੍ਹਾਂ ਦੀ ਭਾਬੀ ਪੰਚਾਇਤ ਵਿਭਾਗ ਵਿੱਚ ਸਕੱਤਰ ਦੇ ਅਹੁਦੇ ‘ਤੇ ਸੇਵਾ ਨਿਭਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਚੁੱਪੀ ਸਾਧ ਲਈ ਹੈ।

ਆਈਸੀਯੂ ਇੰਚਾਰਜ ਨੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਪੁਲਿਸ ਅਨੁਸਾਰ, ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਣਾਂ ਦਾ ਖੁਲਾਸਾ ਹੋ ਸਕੇਗਾ। ਇਸ ਗੰਭੀਰ ਮਾਮਲੇ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਆਈਸੀਯੂ ਇੰਚਾਰਜ ਨੇ ਵੀ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦੌਰਾਨ ਮ੍ਰਿਤਕਾ ਦੇ ਤਾਇਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲੜਕੀ ਦੀ ਸ਼ਾਦੀ ਲਈ ਰਿਸ਼ਤਾ ਵੇਖਣ ਵਾਲੇ ਆਏ ਸਨ। ਉਨ੍ਹਾਂ ਨੇ ਪੋਸਟਮਾਰਟਮ ਵਿੱਚ ਹੋਈ ਦੇਰੀ ‘ਤੇ ਨਾਰਾਜ਼ਗੀ ਵੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਹਿਸਾਰ ਜਾਣਾ ਹੈ ਅਤੇ ਹਿੰਦੂ ਰੀਤੀ-ਰਿਵਾਜ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਣਾਂ ਦਾ ਖੁਲਾਸਾ ਹੋ ਸਕੇਗਾ।

ਪੋਸਟਮਾਰਟਮ ਲਈ 5 ਡਾਕਟਰਾਂ ਦਾ ਬੋਰਡ ਬਣਿਆ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮ੍ਰਿਤਕਾ ਦਾ ਪੋਸਟਮਾਰਟਮ ਪੰਜ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ, ਤਾਂ ਜੋ ਮੌਤ ਦੇ ਅਸਲ ਕਾਰਣਾਂ ਦਾ ਪਤਾ ਲਗਾਇਆ ਜਾ ਸਕੇ। ਸੂਚਨਾ ਮਿਲਦੇ ਹੀ ਸੈਕਟਰ-7 ਥਾਣਾ ਪ੍ਰਭਾਰੀ ਸਮੇਤ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਹਸਪਤਾਲ ਦੇ ਸਟਾਫ ਨਾਲ ਸੰਬੰਧਿਤ ਨਰਸਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande