ਲੁਧਿਆਣਾ ਦੀ ਅਦਾਲਤ ਨੇ ਮਹਿਲਾ ਐਸ.ਐਚ.ਓ. ਸਮੇਤ 4 ਪੁਲਿਸ ਕਰਮਚਾਰੀਆਂ ‘ਤੇ ਕਤਲ ਦਾ ਕੇਸ ਚਲਾਉਣ ਦੇ ਦਿੱਤੇ ਹੁਕਮ
ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)| ਲੁਧਿਆਣਾ ਵਿੱਚ ਪੁਲਿਸ ਹਿਰਾਸਤ ਦੌਰਾਨ ਰਿਕਵਰੀ ਏਜੈਂਟ ਦੀਪਕ ਸ਼ੁਕਲਾ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਤਤਕਾਲੀਨ ਮਹਿਲਾ ਐਚ.ਐਚ.ਓ. ਸਮੇਤ ਚਾਰ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਤਲ ਦਾ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਫਰਵਰੀ 20
ਲੁਧਿਆਣਾ ਦੀ ਅਦਾਲਤ ਨੇ ਮਹਿਲਾ ਐਸ.ਐਚ.ਓ. ਸਮੇਤ 4 ਪੁਲਿਸ ਕਰਮਚਾਰੀਆਂ ‘ਤੇ ਕਤਲ ਦਾ ਕੇਸ ਚਲਾਉਣ ਦੇ ਦਿੱਤੇ ਹੁਕਮ


ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)|

ਲੁਧਿਆਣਾ ਵਿੱਚ ਪੁਲਿਸ ਹਿਰਾਸਤ ਦੌਰਾਨ ਰਿਕਵਰੀ ਏਜੈਂਟ ਦੀਪਕ ਸ਼ੁਕਲਾ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਤਤਕਾਲੀਨ ਮਹਿਲਾ ਐਚ.ਐਚ.ਓ. ਸਮੇਤ ਚਾਰ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਤਲ ਦਾ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਫਰਵਰੀ 2020 ਦਾ ਹੈ, ਜਦੋਂ ਵਾਹਨ ਚੋਰੀ ਦੇ ਸ਼ੱਕ ‘ਚ ਪੁਲਿਸ ਨੇ ਦੀਪਕ ਸ਼ੁਕਲਾ ਅਤੇ ਉਸ ਦੀ ਪਤਨੀ ਪ੍ਰੀਤੀ ਨੂੰ ਘਰੋਂ ਕਬਜ਼ੇ ‘ਚ ਲਿਆ ਸੀ। ਦੋਸ਼ ਲਗਾਇਆ ਗਿਆ ਕਿ ਰਿਹਾਈ ਦੇ ਬਦਲੇ ਪੁਲਿਸ ਵੱਲੋਂ 1.25 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਿਵਾਰ ਵੱਲੋਂ ਪੂਰੀ ਰਕਮ ਨਾ ਦੇ ਸਕਣ ‘ਤੇ 25 ਹਜ਼ਾਰ ਰੁਪਏ ਲੈ ਕੇ ਪ੍ਰੀਤੀ ਨੂੰ ਛੱਡ ਦਿੱਤਾ ਗਿਆ, ਜਦਕਿ ਦੀਪਕ ਨੂੰ ਹਿਰਾਸਤ ਵਿੱਚ ਰੱਖਿਆ ਗਿਆ।

ਪਰਿਵਾਰ ਦਾ ਦੋਸ਼ ਹੈ ਕਿ ਹਿਰਾਸਤ ਦੌਰਾਨ ਦੀਪਕ ਨੂੰ ਬੇਹੱਦ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਜਿਸ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ 26 ਫਰਵਰੀ 2020 ਦੀ ਰਾਤ ਉਸ ਦੀ ਮੌਤ ਹੋ ਗਈ।

ਜਾਂਚ ਦੌਰਾਨ ਮੈਡੀਕਲ ਸਬੂਤਾਂ ਨੇ ਪੁਲਿਸ ਦੇ ਦਾਵਿਆਂ ਨੂੰ ਗਲਤ ਸਾਬਤ ਕਰ ਦਿੱਤਾ। ਜਗਰਾਓਂ ਦੀ ਐਸ.ਐਚ.ਓ ਡਾ. ਗੁਰਬਿੰਦਰ ਕੌਰ ਦੀ ਗਵਾਹੀ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਦੇ ਸਰੀਰ ‘ਤੇ ਗੰਭੀਰ ਚੋਟਾਂ ਦੇ ਸੱਤ ਨਿਸ਼ਾਨ ਸਨ, ਜਿਨ੍ਹਾਂ ਨਾਲ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਤੋਂ ਇਲਾਵਾ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਰਿਪੋਰਟ ਵਿੱਚ ਵੀ ਪੁਲਿਸ ਕਾਰਵਾਈ ‘ਤੇ ਸਵਾਲ ਉਠਾਏ ਗਏ।

ਅਦਾਲਤ ਨੇ ਤਤਕਾਲੀਨ ਐਸ.ਐਚ.ਓ ਰਿਚਾ ਸ਼ਰਮਾ, ਏ.ਐਸ.ਆਈ. ਜਸਕਰਨ ਸਿੰਘ, ਏ.ਐਸ.ਆਈ. ਚਰਨਜੀਤ ਸਿੰਘ ਅਤੇ ਕਾਂਸਟੇਬਲ ਜੁਗਨੂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande