ਪੰਜਾਬ ਸਟੇਟ ਟਰੇਡ ਕਮਿਸ਼ਨ ਨੇ ਮਧੂਵਨ ਇਨਕਲੇਵ ਸੋਸਾਇਟੀ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ
ਲੁਧਿਆਣਾ, 18 ਮਈ (ਹਿੰ.ਸ.)| ਪੰਜਾਬ ਸਟੇਟ ਟਰੇਡ ਕਮਿਸ਼ਨ ਦੀ ਅਗਵਾਈ ਹੇਠ ਮਧੂਵਨ ਇਨਕਲੇਵ ਸੋਸਾਇਟੀ ਵਿਖੇ ਵੱਖ-ਵੱਖ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਿਆ ਗਿਆ ਅਤੇ ਲੰਬਿਤ ਮੁਸ਼ਕਿਲਾਂ ਦੇ ਨਿਪਟਾਰੇ ਵੀ ਕੀਤੇ ਗਏ।ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਵਰਮਾ
ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਨਾਲ ਸਥਾਨਕ ਵਸਨੀਕ।


ਲੁਧਿਆਣਾ, 18 ਮਈ (ਹਿੰ.ਸ.)| ਪੰਜਾਬ ਸਟੇਟ ਟਰੇਡ ਕਮਿਸ਼ਨ ਦੀ ਅਗਵਾਈ ਹੇਠ ਮਧੂਵਨ ਇਨਕਲੇਵ ਸੋਸਾਇਟੀ ਵਿਖੇ ਵੱਖ-ਵੱਖ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਿਆ ਗਿਆ ਅਤੇ ਲੰਬਿਤ ਮੁਸ਼ਕਿਲਾਂ ਦੇ ਨਿਪਟਾਰੇ ਵੀ ਕੀਤੇ ਗਏ।ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਵਰਮਾ ਨੇ ਦੱਸਿਆ ਕਿ ਸਥਾਨਕ ਵਸਨੀਕਾਂ ਵੱਲੋਂ ਰੋਜਮਰਾ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਜਿਨ੍ਹਾਂ ਦਾ ਇੱਕ-ਇੱਕ ਕਰਕੇ ਨਿਪਟਾਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਧੂਵਨ ਇਨਕਲੇਵ ਵਿੱਚ ਬੈਰੀਕੇਡ ਲਗਵਾਏ ਗਏ, ਗੱਡੀਆਂ ਦੀ ਪਾਰਕਿੰਗ ਦਾ ਮਸਲਾ, ਗੇਟ ਦੀ ਸਮੱਸਿਆ, ਬਿਜਲੀ ਦੇ ਟੇਡੇ-ਮੇਢੇ ਖੰਭੇ ਸਿੱਧੇ ਕਰਵਾਏ, ਬੰਦ ਪਈਆਂ ਸਟਰੀਟ ਲਾਈਟਾਂ, ਬਿਜਲੀ ਦੀਆਂ ਲਮਕਦੀਆਂ ਤਾਰਾਂ ਨੂੰ ਦਰੁਸਤ ਕਰਵਾਇਆ, ਪਾਰਕ ਦੀ ਸਾਫ-ਸਫਾਈ ਕਰਵਾਈ ਗਈ। ਇਸ ਤੋਂ ਇਲਾਵਾ ਪੀ.ਸੀ.ਆਰ. ਦੀ ਗਸ਼ਤ ਵੀ ਯਕੀਨੀ ਬਣਾਈ ਗਈ ਜਿਸ ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੈ। ਇਸ ਮੌਕੇ ਮਧੂਵਨ ਇਨਕਲੇਵ ਸੋਸਾਇਟੀ ਵੱਲੋਂ ਵਰਮਾ ਪਰਿਵਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੰਜਾਬ ਸਟੇਟ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਰੋਹਿਤ ਵਰਮਾ ਨੇ ਸਹਿਯੋਗ ਲਈ ਸਵਰਨਕਾਰ ਵੈਲਫੇਅਰ ਬੋਰਡ ਦਾ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਖਾਸ ਤੌਰ ’ਤੇ ਚੇਅਰਮੈਨ ਕੇਸ਼ਵ ਵਰਮਾ, ਪ੍ਰਧਾਨ ਡੀ.ਪੀ. ਬਾਂਸਲ, ਵਿਜੇ ਗੁਪਤਾ, ਬਿਤੇਸ਼ ਸਿੰਗਲਾ, ਮਨੀਸ਼, ਸੋਮਿਲ, ਅੰਕੁਸ਼ ਅਤੇ ਹੋਰ ਸਾਥੀ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande