ਅਦਾਕਾਰ ਨੂੰ ਸਕ੍ਰਿਪਟ ਮੁਤਾਬਕ ਕੰਮ ਕਰਨਾ ਪੈਂਦਾ ਹੈ, ਮੈਂ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਕੀਤਾ: ਯੋਗਰਾਜ ਸਿੰਘ
ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਯੋਗਰਾਜ ਸਿੰਘ ਦੀ ਪਹਿਲੀ ਪ੍ਰਤੀਕਿਰਿਆ ਚੰਡੀਗੜ੍ਹ, 30 ਮਈ (ਹਿੰ.ਸ.)| ਮਹਿਲਾਵਾਂ ਬਾਰੇ ਕਥਿਤ ਆਪੱਤੀਜਨਕ ਟਿੱਪਣੀ ਦੇ ਮਾਮਲੇ ਵਿੱਚਯੋਗਰਾਜ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਪ
ਯੋਗਰਾਜ ਸਿੰਘ


ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਯੋਗਰਾਜ ਸਿੰਘ ਦੀ ਪਹਿਲੀ

ਪ੍ਰਤੀਕਿਰਿਆ

ਚੰਡੀਗੜ੍ਹ, 30 ਮਈ (ਹਿੰ.ਸ.)| ਮਹਿਲਾਵਾਂ ਬਾਰੇ ਕਥਿਤ ਆਪੱਤੀਜਨਕ ਟਿੱਪਣੀ ਦੇ

ਮਾਮਲੇ ਵਿੱਚਯੋਗਰਾਜ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ

ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ। ਯੋਗਰਾਜ ਸਿੰਘ ਨੇ ਕਿਹਾ

ਕਿ ਉਨ੍ਹਾਂ ਦੇ ਘਰ ਵਿੱਚ ਵੀ ਮਾਂ, ਭੈਣ ਅਤੇ ਧੀ ਹਨ ਅਤੇ

ਉਹ ਹਮੇਸ਼ਾ ਮਹਿਲਾਵਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਮੁਤਾਬਕ ਇਹ ਸੰਸਕਾਰ ਉਨ੍ਹਾਂ ਨੂੰ ਆਪਣੇ

ਵੱਡਿਆਂ ਤੋਂ ਮਿਲੇ ਹਨ।

ਐਫਆਈਆਰ ਅਨੁਸਾਰ 8 ਮਈ 2026 ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ਲੂਖੇਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

ਸ਼ਿਕਾਇਤਕਰਤਾ ਐਡਵੋਕੇਟਉੱਜਵਲ ਭਸੀਨ ਨੇ

ਦੋਸ਼ ਲਗਾਇਆ ਸੀ ਕਿ ਵੀਡੀਓ ਵਿੱਚ ਮਹਿਲਾਵਾਂ ਲਈ ਬਹੁਤ ਹੀ ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਂ ਦੀ

ਵਰਤੋਂ ਕੀਤੀ ਗਈ, ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ

ਪਹੁੰਚੀ ਹੈ।

ਯੋਗਰਾਜ ਸਿੰਘ ਨੇ

ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਨਿੱਜੀ ਕਸੂਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਕ੍ਰਿਪਟ

ਡਾਇਰੈਕਟਰ ਵੱਲੋਂ ਲਿਖੀ ਜਾਂਦੀ ਹੈ ਅਤੇ ਇੱਕ ਅਦਾਕਾਰ ਹੋਣ ਦੇ ਨਾਤੇ ਉਹ ਉਸ ਵਿੱਚ ਤਬਦੀਲੀ ਨਹੀਂ

ਕਰ ਸਕਦੇ।

ਉਨ੍ਹਾਂ ਕਿਹਾ, ਮੈਂ ਅੱਗੇ ਵੀ 40 ਤੋਂ 50 ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਹਨ। ਹਰ ਫ਼ਿਲਮ ਦੀ ਆਪਣੀ ਸਕ੍ਰਿਪਟ

ਹੁੰਦੀ ਹੈ। ਮੈਂ ਇਹ ਨਹੀਂ ਦੇਖਦਾ ਕਿ ਉਸ ਵਿੱਚ ਕੀ ਲਿਖਿਆ ਹੈ, ਮੇਰਾ ਕੰਮ ਸਿਰਫ਼ ਆਪਣਾ ਕਿਰਦਾਰ ਨਿਭਾਉਣਾ

ਹੁੰਦਾ ਹੈ। ਯੋਗਰਾਜ ਸਿੰਘ ਨੇ

ਕਿਹਾ ਕਿ ਮਸ਼ਹੂਰ ਅਦਾਕਾਰ ਅਮਰੀਸ਼ ਪੁਰੀ ਨੇ ਵੀ

ਕਈ ਨਕਾਰਾਤਮਕ ਕਿਰਦਾਰ ਨਿਭਾਏ ਸਨ, ਪਰ ਇਸ ਦਾ ਮਤਲਬ ਇਹ

ਨਹੀਂ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਉਹੋ ਜਿਹੇ ਸਨ। ਉਨ੍ਹਾਂ ਕਿਹਾ, ਜੇ ਹਰ ਕਿਰਦਾਰ ਨੂੰ ਅਸਲੀਅਤ ਨਾਲ ਜੋੜਿਆ ਜਾਣ

ਲੱਗ ਪਏ ਤਾਂ ਕਲਾਕਾਰਾਂ ਨੂੰ ਕੰਮ ਕਰਨਾ ਛੱਡਣਾ ਪਵੇਗਾ। ਮੇਰਾ ਕੰਮ ਸਿਰਫ਼ ਪਰਫਾਰਮ ਕਰਨਾ ਹੈ।

ਮੈਨੂੰ ਨਹੀਂ ਸੀ ਲੱਗਦਾ ਕਿ ਇਹ ਮਾਮਲਾ ਇੰਨਾ ਵੱਡਾ ਰੂਪ ਧਾਰ ਲਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande