ਹਰਿਆਣਾ ਸਰਕਾਰ ਨੇ ਲਾਂਚ ਕੀਤੀ ‘ਮੇਕ ਇਨ ਹਰਿਆਣਾ’ ਪਾਲਿਸੀ, ਪਹਿਲੇ ਦਿਨ ਹੀ 1.10 ਲੱਖ ਕਰੋੜ ਦੇ ਐਮਓਯੂ
ਚੰਡੀਗੜ੍ਹ, 01 ਜੂਨ (ਹਿੰ.ਸ.)| ਹਰਿਆਣਾ ਸਰਕਾਰ ਨੇ ਸੂਬੇ ਨੂੰ ਦੇਸ਼ ਦੇ ਪ੍ਰਮੁੱਖ ਉਦਯੋਗਿਕ ਅਤੇ ਨਿਵੇਸ਼ ਕੇਂਦਰ ਵਜੋਂ ਸਥਾਪਿਤ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ‘ਮੇਕ ਇਨ ਹਰਿਆਣਾ ਇੰਡਸਟਰੀਅਲ ਪਾਲਿਸੀ’ ਲਾਂਚ ਕਰ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਗੁਰੂਗ੍ਰਾਮ ਵਿੱਚ ਲਾਂਚ ਕੀਤੀ ਗਈ ਇਸ
ਹਰਿਆਣਾ ਸਰਕਾਰ ਨੇ ਲਾਂਚ ਕੀਤੀ ‘ਮੇਕ ਇਨ ਹਰਿਆਣਾ’ ਪਾਲਿਸੀ, ਪਹਿਲੇ ਦਿਨ ਹੀ 1.10 ਲੱਖ ਕਰੋੜ ਦੇ ਐਮਓਯੂ


ਚੰਡੀਗੜ੍ਹ, 01 ਜੂਨ (ਹਿੰ.ਸ.)| ਹਰਿਆਣਾ ਸਰਕਾਰ ਨੇ ਸੂਬੇ ਨੂੰ ਦੇਸ਼ ਦੇ ਪ੍ਰਮੁੱਖ ਉਦਯੋਗਿਕ ਅਤੇ ਨਿਵੇਸ਼ ਕੇਂਦਰ ਵਜੋਂ ਸਥਾਪਿਤ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ‘ਮੇਕ ਇਨ ਹਰਿਆਣਾ ਇੰਡਸਟਰੀਅਲ ਪਾਲਿਸੀ’ ਲਾਂਚ ਕਰ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਗੁਰੂਗ੍ਰਾਮ ਵਿੱਚ ਲਾਂਚ ਕੀਤੀ ਗਈ ਇਸ ਮਹੱਤਵਾਕਾਂਖੀ ਨੀਤੀ ਤਹਿਤ ਅਗਲੇ ਕੁਝ ਸਾਲਾਂ ਵਿੱਚ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਾਲਿਸੀ ਦੇ ਪਹਿਲੇ ਹੀ ਦਿਨ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਲਈ ਸਮਝੌਤਾ ਯਾਦਦਾਸ਼ਤਾਂ (ਐਮਓਯੂ) ਸਾਈਨ ਹੋਣ ਨਾਲ ਸਰਕਾਰ ਨੂੰ ਵੱਡੀ ਸਫਲਤਾ ਮਿਲੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ 9 ਨਵੀਆਂ ਸੈਕਟੋਰਲ ਪਾਲਿਸੀਆਂ ਅਤੇ ਇੱਕ ਸਮਾਰਟ ਇੰਟੈਲੀਜੈਂਟ ਇਨਵੈਸਟਮੈਂਟ ਫੈਸਿਲੀਟੇਸ਼ਨ ਪੋਰਟਲ ਵੀ ਲਾਂਚ ਕੀਤਾ। ਨਾਲ ਹੀ ‘ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ’ ਦੇ ਲੋਗੋ ਦਾ ਵੀ ਪਰਦਾਫਾਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਲਿਸੀ ਸਿਰਫ਼ ਉਦਯੋਗਿਕ ਨੀਤੀ ਨਹੀਂ, ਸਗੋਂ ਹਰਿਆਣਾ ਦੇ ਆਰਥਿਕ ਵਿਕਾਸ ਦਾ ਨਵਾਂ ਰੋਡਮੈਪ ਹੈ, ਜੋ ਮੁਕਾਬਲੇਬਾਜ਼ੀ, ਨਵੀਨਤਾ, ਨਿਰਯਾਤ, ਰੁਜ਼ਗਾਰ ਅਤੇ ਭਵਿੱਖ-ਅਧਾਰਿਤ ਉਦਯੋਗਾਂ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।

ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਿਵੇਸ਼ਕ ਸਿਰਫ਼ ਪ੍ਰੋਤਸਾਹਨ ਯੋਜਨਾਵਾਂ ਨਹੀਂ ਦੇਖਦੇ, ਸਗੋਂ ਤੇਜ਼ ਫ਼ੈਸਲੇ, ਭਰੋਸੇਮੰਦ ਪ੍ਰਸ਼ਾਸਨ ਅਤੇ ਲੰਬੇ ਸਮੇਂ ਦੀ ਵਿਕਾਸ ਸਾਂਝ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਇਨ੍ਹਾਂ ਸਾਰੇ ਮਾਪਦੰਡਾਂ ’ਤੇ ਖਰਾ ਉਤਰਦਾ ਹੈ ਅਤੇ ਇਸੇ ਲਈ ਵਿਸ਼ਵ ਪੱਧਰੀ ਕੰਪਨੀਆਂ ਸੂਬੇ ਨੂੰ ਮੈਨੂਫੈਕਚਰਿੰਗ ਅਤੇ ਗ੍ਰੋਥ ਡੈਸਟੀਨੇਸ਼ਨ ਵਜੋਂ ਦੇਖ ਰਹੀਆਂ ਹਨ।

ਨਵੇਂ ਇੰਟੈਲੀਜੈਂਟ ਇਨਵੈਸਟਮੈਂਟ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਰਾਹੀਂ ਨਿਵੇਸ਼ਕਾਂ ਨੂੰ ਜ਼ਮੀਨ ਦੀ ਪਛਾਣ, ਮਨਜ਼ੂਰੀਆਂ, ਇੰਸੈਂਟਿਵ, ਕਲੀਅਰੈਂਸ ਅਤੇ ਬੁਨਿਆਦੀ ਢਾਂਚੇ ਨਾਲ ਜੁੜੀ ਸਾਰੀ ਜਾਣਕਾਰੀ ਇੱਕੋ ਡਿਜੀਟਲ ਪਲੇਟਫਾਰਮ ’ਤੇ ਮਿਲੇਗੀ। ਏਆਈ ਆਧਾਰਿਤ ਸਹਾਇਤਾ ਅਤੇ ਜੀਆਈਐਸ ਤਕਨਾਲੋਜੀ ਨਾਲ ਲੈਸ ਇਹ ਪੋਰਟਲ ਨਿਵੇਸ਼ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਪਾਰਦਰਸ਼ੀ ਬਣਾਏਗਾ।

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਹਰਿਆਣਾ ਨੂੰ ਭਵਿੱਖ ਦੇ ਉਦਯੋਗਾਂ, ਨਵੀਨਤਾ ਅਤੇ ਨਿਰਯਾਤ ਦਾ ਕੇਂਦਰ ਬਣਾਉਣ ਵੱਲ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰਸਤਾਵ ਸਿਰਫ਼ ਅੰਕੜੇ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਨਵੇਂ ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਦਾ ਆਧਾਰ ਬਣਣਗੇ।

ਮੁੱਖ ਮੰਤਰੀ ਨੇ ਦੇਸ਼ ਅਤੇ ਵਿਦੇਸ਼ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ “ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਮਤਲਬ ਭਵਿੱਖ ਵਿੱਚ ਨਿਵੇਸ਼ ਕਰਨਾ ਹੈ।” ਉਨ੍ਹਾਂ ਭਰੋਸਾ ਦਿੱਤਾ ਕਿ ਰਾਜ ਸਰਕਾਰ ਉਦਯੋਗਾਂ ਨੂੰ ਹਰ ਸੰਭਵ ਸਹਿਯੋਗ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande