ਜਲਾਲਾਬਾਦ 'ਚ ਬੱਚਿਆਂ ਨਾਲ ਭਰੀ ਸਕੂਲ ਵੈਨ ਖੇਤਾਂ ਵਿੱਚ ਪਲਟੀ
ਸੜਕ ਕਿਨਾਰੇ ਪੱਕੀ ਪੱਟੀ (ਬਰਮਾ) ਨਾ ਹੋਣ ਕਾਰਨ ਵਾਪਰਿਆ ਹਾਦਸਾ, 13 ਬੱਚੇ ਸਨ ਸਵਾਰਜਲਾਲਾਬਾਦ, 27 ਜੁਲਾਈ (ਹਿੰ.ਸ.)| ਜਲਾਲਾਬਾਦ ਖੇਤਰ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ ''ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਸੜਕ ਕਿਨਾਰੇ ਪ
ਖੇਤਾਂ ’ਚ ਪਲਟੀ ਹੋਈ ਬੱਸ ਦੀ ਫੋਟੋ।


ਸੜਕ ਕਿਨਾਰੇ ਪੱਕੀ ਪੱਟੀ (ਬਰਮਾ) ਨਾ ਹੋਣ ਕਾਰਨ ਵਾਪਰਿਆ ਹਾਦਸਾ, 13 ਬੱਚੇ ਸਨ ਸਵਾਰਜਲਾਲਾਬਾਦ, 27 ਜੁਲਾਈ (ਹਿੰ.ਸ.)| ਜਲਾਲਾਬਾਦ ਖੇਤਰ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ 'ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਸੜਕ ਕਿਨਾਰੇ ਪੱਕੀ ਪੱਟੀ (ਬਰਮਾ) ਨਾ ਹੋਣ ਕਾਰਨ ਬੇਕਾਬੂ ਹੋ ਕੇ ਧਾਨ ਦੇ ਖੇਤ ਵਿੱਚ ਜਾ ਪਲਟੀ। ਹਾਦਸੇ ਸਮੇਂ ਵੈਨ ਵਿੱਚ 13 ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਬੱਚੇ ਦੀ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵੈਨ ਦੇ ਪਿੱਛੇ ਆ ਰਹੇ ਨੌਜਵਾਨ ਦੀਪੂ ਦੌਧੀ ਨੇ ਦੱਸਿਆ ਕਿ ਅੱਗੇ ਚੱਲ ਰਹੀ ਸਕੂਲ ਵੈਨ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਖੇਤ ਵਿੱਚ ਜਾ ਡਿੱਗੀ। ਬੱਚਿਆਂ ਦੀਆਂ ਚੀਕਾਂ ਸੁਣ ਕੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਵੈਨ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਵੈਨ ਚਾਲਕ ਦਾ ਹੱਥ ਗੱਡੀ ਹੇਠਾਂ ਫਸ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ।ਪਿੰਡ ਚੱਕ ਸੁਖੇਰਾ ਦੇ ਸਰਪੰਚ ਖੈਰਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਖੇਤਾਂ ਨਾਲ ਲੱਗਦੀਆਂ ਸੜਕ ਦੀਆਂ ਪੱਟੀਆਂ (ਬਰਮੇ) ਕੱਟ ਕੇ ਆਪਣੇ ਖੇਤਾਂ ਵਿੱਚ ਮਿਲਾ ਲਈਆਂ ਗਈਆਂ ਹਨ। ਇਸ ਕਾਰਨ ਜਦੋਂ ਵਾਹਨ ਇੱਕ-ਦੂਜੇ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਹਾਦਸੇ ਵਾਪਰਨ ਦਾ ਖਤਰਾ ਵੱਧ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਲਿੰਕ ਸੜਕ ਸਰਕਾਰੀ ਰਿਕਾਰਡ ਵਿੱਚ ਕਰੀਬ 22 ਫੁੱਟ ਚੌੜੀ ਦਰਜ ਹੈ, ਪਰ ਕਬਜ਼ਿਆਂ ਅਤੇ ਪੱਟੀਆਂ ਦੇ ਖਤਮ ਹੋਣ ਕਾਰਨ ਮੌਕੇ 'ਤੇ ਇਸ ਦੀ ਚੌੜਾਈ ਘਟ ਕੇ ਲਗਭਗ 11 ਫੁੱਟ ਹੀ ਰਹਿ ਗਈ ਹੈ।ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਅਸਲ ਚੌੜਾਈ ਬਹਾਲ ਕੀਤੀ ਜਾਵੇ ਅਤੇ ਦੋਵੇਂ ਪਾਸਿਆਂ ਪੱਕੀਆਂ ਪੱਟੀਆਂ (ਬਰਮੇ) ਬਣਾਈਆਂ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande