ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਤਾਈਪੇ ਓਪਨ ਜਿੱਤ ਕੇ ਹਾਸਲ ਕੀਤਾ ਪਹਿਲਾ ਬੀਡਬਲਿਉਐਫ ਵਰਲਡ ਟੂਰ ਖਿਤਾਬ
ਚੰਡੀਗੜ੍ਹ, 02 ਅਗਸਤ (ਹਿੰ.ਸ.)| ਪੰਜਾਬ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਈਪੇ ਓਪਨ ਸੁਪਰ 300 ਦਾ ਮਹਿਲਾ ਸਿੰਗਲਜ਼ ਖਿਤਾਬ ਆਪਣੇ ਨਾਂਅ ਕਰ ਲਿਆ। ਫਾਈਨਲ ਮੁਕਾਬਲੇ ਵਿੱਚ ਤਨਵੀ ਨੇ ਵੀਅਤਨਾਮ ਦੀ ਛੇਵੀਂ ਦਰਜਾ ਪ੍ਰਾਪਤ ਖਿਡਾਰਨ ਥੂਈ ਲਿਨ੍ਹ ਗੁਏਨ ਨੂੰ ਸਿੱਧੇ ਗ
ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ


ਚੰਡੀਗੜ੍ਹ, 02 ਅਗਸਤ (ਹਿੰ.ਸ.)| ਪੰਜਾਬ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਈਪੇ ਓਪਨ ਸੁਪਰ 300 ਦਾ ਮਹਿਲਾ ਸਿੰਗਲਜ਼ ਖਿਤਾਬ ਆਪਣੇ ਨਾਂਅ ਕਰ ਲਿਆ। ਫਾਈਨਲ ਮੁਕਾਬਲੇ ਵਿੱਚ ਤਨਵੀ ਨੇ ਵੀਅਤਨਾਮ ਦੀ ਛੇਵੀਂ ਦਰਜਾ ਪ੍ਰਾਪਤ ਖਿਡਾਰਨ ਥੂਈ ਲਿਨ੍ਹ ਗੁਏਨ ਨੂੰ ਸਿੱਧੇ ਗੇਮਾਂ ਵਿੱਚ 21-16, 21-16 ਨਾਲ ਹਰਾਇਆ।ਤਨਵੀ ਨੇ ਸਿਰਫ਼ 36 ਮਿੰਟ ਵਿੱਚ ਵਿਸ਼ਵ ਦੀ 21ਵੇਂ ਨੰਬਰ ਦੀ ਖਿਡਾਰਨ ਗੁਏਨ ਨੂੰ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ ਬੀਡਬਲਿਊਐਫ ਵਰਲਡ ਟੂਰ ਖਿਤਾਬ ਜਿੱਤਿਆ। ਇਸ ਜਿੱਤ ਨਾਲ ਉਹ 17 ਸਾਲ ਅਤੇ 222 ਦਿਨ ਦੀ ਉਮਰ ਵਿੱਚ ਤਾਈਪੇ ਓਪਨ ਦੇ ਇਤਿਹਾਸ ਦੀ ਸਭ ਤੋਂ ਨੌਜਵਾਨ ਚੈਂਪੀਅਨ ਬਣ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਈਵਾਨ ਦੀ ਦਿੱਗਜ ਖਿਡਾਰਨ ਤਾਈ ਤਜ਼ੂ ਯਿੰਗ ਦਾ ਰਿਕਾਰਡ ਵੀ ਤੋੜ ਦਿੱਤਾ।ਤਨਵੀ ਸਾਲ 2008 ਵਿੱਚ ਸਾਇਨਾ ਨੇਹਵਾਲ ਤੋਂ ਬਾਅਦ ਤਾਈਪੇ ਓਪਨ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਹੈ। ਪਿਛਲੇ ਸਾਲ ਉਹ ਯੂਐਸ ਓਪਨ ਸੁਪਰ 300 ਵਿੱਚ ਉਪ ਜੇਤੂ ਰਹੀ ਸੀ।ਪੀਵੀ ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸਾਂਗ ਦੀ ਦੇਖ-ਰੇਖ ਹੇਠ ਸਿਖਲਾਈ ਲੈ ਰਹੀ ਤਨਵੀ ਨੇ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇੱਕ ਹੀ ਗੇਮ ਗਵਾਈ। ਫਾਈਨਲ ਵਿੱਚ ਉਨ੍ਹਾਂ ਨੇ ਤਿੱਖੇ ਸਮੈਸ਼, ਨੈੱਟ 'ਤੇ ਸ਼ਾਨਦਾਰ ਕੰਟਰੋਲ ਅਤੇ ਸਟੀਕ ਸ਼ਾਟਾਂ ਨਾਲ ਵਿਰੋਧੀ ਖਿਡਾਰਨ ਨੂੰ ਲਗਾਤਾਰ ਦਬਾਅ ਹੇਠ ਰੱਖਿਆ।ਜਿੱਤ ਤੋਂ ਬਾਅਦ ਇੱਕ ਭਾਵੁਕ ਪਲ ਵੀ ਦੇਖਣ ਨੂੰ ਮਿਲਿਆ, ਜਦੋਂ ਤਨਵੀ ਨੇ ਆਪਣਾ ਸੋਨ ਤਗਮਾ ਉਤਾਰ ਕੇ ਆਪਣੇ ਕੋਚ ਪਾਰਕ ਤਾਏ-ਸਾਂਗ ਦੇ ਗਲੇ ਵਿੱਚ ਪਾ ਦਿੱਤਾ। ਇਸ ਦ੍ਰਿਸ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।ਹੁਸ਼ਿਆਰਪੁਰ ਨਾਲ ਸਬੰਧਤ ਤਨਵੀ ਸ਼ਰਮਾ ਦੀ ਇਸ ਸਫ਼ਲਤਾ ਵਿੱਚ ਉਨ੍ਹਾਂ ਦੀ ਮਾਤਾ ਮੀਨਾ ਸ਼ਰਮਾ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਸ਼ਾਰੀਰਿਕ ਸਿੱਖਿਆ ਦੀ ਅਧਿਆਪਕਾ ਅਤੇ ਸਾਬਕਾ ਰਾਸ਼ਟਰੀ ਵਾਲੀਬਾਲ ਖਿਡਾਰਨ ਮੀਨਾ ਸ਼ਰਮਾ ਨੇ ਖੁਦ ਬੈਡਮਿੰਟਨ ਸਿੱਖ ਕੇ ਸ਼ੁਰੂਆਤੀ ਦੌਰ ਵਿੱਚ ਤਨਵੀ ਨੂੰ ਸਿਖਲਾਈ ਦਿੱਤੀ। ਇਸ ਸਮੇਂ ਤਨਵੀ ਗੁਵਾਹਾਟੀ ਸਥਿਤ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande