
ਸ਼ੋਪੀਆਂ, 25 ਅਗਸਤ (ਹਿੰ.ਸ.)। ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਨਾਕਾ-ਚੈਕਿੰਗ ਮੁਹਿੰਮ ਦੌਰਾਨ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ ਦੋ ਹੈਂਡ ਗ੍ਰਨੇਡ ਅਤੇ ਪੰਜ ਪੋਸਟਰ ਬਰਾਮਦ ਕੀਤੇ ਗਏ। ਪੋਸਟਰਾਂ 'ਤੇ ਕਥਿਤ ਤੌਰ 'ਤੇ ਹਿਜ਼ਬੁਲ ਮੁਜਾਹਿਦੀਨ (ਐੱਚ.ਐੱਮ.) ਦੇ ਨਿਸ਼ਾਨ ਸਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਨਾਕਾ-ਚੈਕਿੰਗ ਮੁਹਿੰਮ ਦੌਰਾਨ ਫੜਿਆ ਗਿਆ। ਤਿੰਨੋਂ ਮੋਟਰਸਾਈਕਲ 'ਤੇ ਸਵਾਰ ਸਨ। ਉਨ੍ਹਾਂ ਦੀ ਪਛਾਣ ਜੁਨੈਦ ਅਹਿਮਦ ਡਾਰ, ਆਮਿਰ ਯੂਸਫ਼ ਅਤੇ ਜੁਨੈਦ ਮੁਜ਼ੱਫਰ ਵਜੋਂ ਹੋਈ ਹੈ। ਸਾਰੇ ਕੁਲਗਾਮ ਦੇ ਵਸਨੀਕ ਹਨ। ਹੋਰ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ