ਲੁਧਿਆਣਾ ’ਚ 74 ਸਾਲਾ ਬਜ਼ੁਰਗ ਤੋਂ ਸਕੂਟੀ ਲੁੱਟੀ, ਦਾਤਰ ਨਾਲ ਪਿੱਠ ’ਤੇ ਕੀਤਾ ਵਾਰ
ਤਿੰਨ ਮੋਟਰਸਾਈਕਲ ਸਵਾਰਾਂ ਨੇ ਸਕੂਟੀ ਨੂੰ ਲੱਤ ਮਾਰ ਕੇ ਸੁੱਟਿਆ ਲੁਧਿਆਣਾ, 20 ਸਤੰਬਰ (ਹਿੰ.ਸ.)| ਲੁਧਿਆਣਾ ਦੇ ਮਾਡਲ ਟਾਊਨ ਥਾਣਾ ਖੇਤਰ ਵਿੱਚ ਲਾਲ ਕੋਠੀ ਨੇੜੇ 74 ਸਾਲਾ ਬਜ਼ੁਰਗ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਬਜ਼ੁਰਗ ਆਪਣੇ ਦੋਸਤ ਨੂੰ ਮਿਲ ਕੇ ਸਕੂਟੀ ’ਤੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਪਿ
ਲੁਧਿਆਣਾ ’ਚ 74 ਸਾਲਾ ਬਜ਼ੁਰਗ ਤੋਂ ਸਕੂਟੀ ਲੁੱਟੀ, ਦਾਤਰ ਨਾਲ ਪਿੱਠ ’ਤੇ ਕੀਤਾ ਵਾਰ


ਤਿੰਨ ਮੋਟਰਸਾਈਕਲ ਸਵਾਰਾਂ ਨੇ ਸਕੂਟੀ ਨੂੰ ਲੱਤ ਮਾਰ ਕੇ ਸੁੱਟਿਆ

ਲੁਧਿਆਣਾ, 20 ਸਤੰਬਰ (ਹਿੰ.ਸ.)| ਲੁਧਿਆਣਾ ਦੇ ਮਾਡਲ ਟਾਊਨ ਥਾਣਾ ਖੇਤਰ ਵਿੱਚ ਲਾਲ ਕੋਠੀ ਨੇੜੇ 74 ਸਾਲਾ ਬਜ਼ੁਰਗ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਬਜ਼ੁਰਗ ਆਪਣੇ ਦੋਸਤ ਨੂੰ ਮਿਲ ਕੇ ਸਕੂਟੀ ’ਤੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਆਏ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਕੂਟੀ ਖੋਹ ਕੇ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਪਹਿਲਾਂ ਬਜ਼ੁਰਗ ਦੀ ਸਕੂਟੀ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਏ। ਬਜ਼ੁਰਗ ਨੇ ਜਦੋਂ ਮੋਟਰਸਾਈਕਲ ਸਵਾਰਾਂ ਨੂੰ ਠੀਕ ਤਰੀਕੇ ਨਾਲ ਵਾਹਨ ਚਲਾਉਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਦਾਤਰ ਨਾਲ ਉਨ੍ਹਾਂ ਦੀ ਪਿੱਠ ’ਤੇ ਵਾਰ ਕਰ ਦਿੱਤਾ। ਵਾਰਦਾਤ ਤੋਂ ਬਾਅਦ ਤਿੰਨੋਂ ਮੁਲਜ਼ਮ ਬਜ਼ੁਰਗ ਦੀ ਕਰੀਬ ਅੱਠ ਮਹੀਨੇ ਪੁਰਾਣੀ ਐਕਟਿਵਾ ਸਕੂਟੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਬਜ਼ੁਰਗ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮਾਡਲ ਟਾਊਨ ਪੁਲਿਸ ਮੁਤਾਬਕ ਵਾਰਦਾਤ 16 ਸਤੰਬਰ ਨੂੰ ਲਾਲ ਕੋਠੀ, ਮਾਡਲ ਟਾਊਨ ਨੇੜੇ ਵਾਪਰੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਹੌਲਦਾਰ ਹਰਦਿਆਲ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਵੱਲੋਂ ਘਟਨਾ ਵਾਲੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande