ਪੰਜਾਬੀ ਬਾਲ ਸਾਹਿਤ ਦੇ ਲੇਖਕ ਡਾ. ਅਮਰ ਕੋਮਲ ਦਾ ਦੇਹਾਂਤ
ਸਾਹਿਤ ਜਗਤ ਨੂੰ ਵੱਡਾ ਝਟਕਾ, ਬੱਚਿਆਂ ਲਈ ਸਰਲ ਤੇ ਸਿੱਖਿਆਦਾਇਕ ਲਿਖਤਾਂ ਨਾਲ ਬਣਾਈ ਵਿਲੱਖਣ ਪਛਾਣ
ਡਾ. ਅਮਰ ਕੋਮਲ


ਪਟਿਆਲਾ , 08 ਅਪ੍ਰੈਲ (ਹਿੰ.ਸ.)| ਪੰਜਾਬੀ ਸਾਹਿਤ ਜਗਤ ਲਈ ਅੱਜ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਬਾਲ ਸਾਹਿਤਕਾਰ ਡਾ. ਅਮਰ ਕੋਮਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਬਾਲ ਸਾਹਿਤ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਡਾ. ਅਮਰ ਕੋਮਲ ਨੇ ਆਪਣੀ ਪੂਰੀ ਜ਼ਿੰਦਗੀ ਮਾਂ-ਬੋਲੀ ਪੰਜਾਬੀ ਦੀ ਸੇਵਾ ਲਈ ਸਮਰਪਿਤ ਕੀਤੀ ਅਤੇ ਬੱਚਿਆਂ ਲਈ ਆਸਾਨ, ਰੁਚਿਕਰ ਅਤੇ ਸਿੱਖਿਆਦਾਇਕ ਰਚਨਾਵਾਂ ਲਿਖੀਆਂ।

ਉਨ੍ਹਾਂ ਦੀ ਲਿਖਤ ਨੇ ਨਾ ਸਿਰਫ਼ ਬੱਚਿਆਂ ਨੂੰ ਮਨੋਰੰਜਨ ਪ੍ਰਦਾਨ ਕੀਤਾ, ਸਗੋਂ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਮੁੱਲਾਂ ਨਾਲ ਵੀ ਜੋੜਿਆ। ਇਸ ਯੋਗਦਾਨ ਲਈ ਉਨ੍ਹਾਂ ਨੂੰ “ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ” ਵਰਗੇ ਸਨਮਾਨਾਂ ਨਾਲ ਨਿਵਾਜਿਆ ਗਿਆ।

ਡਾ. ਕੋਮਲ ਦਾ ਸਾਹਿਤ ਅਤੇ ਗਿਆਨ ਪ੍ਰਤੀ ਪਿਆਰ ਅੰਤਿਮ ਸਮੇਂ ਤੱਕ ਕਾਇਮ ਰਿਹਾ। ਆਪਣੇ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਨਿੱਜੀ ਲਾਇਬਰੇਰੀ ਦੀਆਂ ਕੀਮਤੀ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਾਨ ਕਰ ਦਿੱਤੀਆਂ, ਤਾਂ ਜੋ ਵਿਦਿਆਰਥੀ ਅਤੇ ਖੋਜਕਾਰ ਇਸ ਤੋਂ ਲਾਹਾ ਲੈ ਸਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande