ਟੀ.ਬੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਸਹੀ ਸਮੇਂ ਇਲਾਜ ਨਾਲ ਪੂਰੀ ਤਰ੍ਹਾਂ ਠੀਕ ਹੋ ਸਕਦੀ : ਐੱਸ.ਐਮ.ਓ ਡਾ. ਗਾਂਧੀ
ਫਾਜ਼ਿਲਕਾ, 09 ਅਪ੍ਰੈਲ (ਹਿੰ.ਸ.)। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ , ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐਮ.ਓ ਡਾ. ਵਿਕਾਸ ਗਾਂਧੀ ਤੇ ਐੱਸ.ਟੀ.ਐੱਸ ਸੰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਖੁੜੰਜ ਅਧੀਨ ਆਉਂਦੇ ਪਿੰ
ਜਾਗਰੂਕਤਾ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ।


ਫਾਜ਼ਿਲਕਾ, 09 ਅਪ੍ਰੈਲ (ਹਿੰ.ਸ.)। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ , ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐਮ.ਓ ਡਾ. ਵਿਕਾਸ ਗਾਂਧੀ ਤੇ ਐੱਸ.ਟੀ.ਐੱਸ ਸੰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਖੁੜੰਜ ਅਧੀਨ ਆਉਂਦੇ ਪਿੰਡ ਰੱਤਾ ਖੇੜਾ (ਪੁਰਾਣਾ ਤੇਲੂਪੁਰਾ) ਵਿਖੇ 100 ਦਿਨਾਂ ਟੀ.ਬੀ ਮੁਕਤ ਅਭਿਆਨ ਫੇਸ- 2 ਕੈਂਪੇਨ ਤਹਿਤ ਸ਼ੱਕੀ ਟੀ.ਬੀ ਦੇ ਮਰੀਜ਼ਾਂ ਦੀ ਜਾਂਚ ਹੈਂਡਹਲੈਂਡ ਐਕਸ-ਰੇ ਮਸ਼ੀਨ ਨਾਲ ਕਰਨ ਲਈ ਸਕ੍ਰੀਨਿੰਗ ਕੈਂਪ ਲਗਾਇਆ ਗਿਆ ਤੇ ਕੈਂਪ ਵਿੱਚ ਪਹੁੰਚੇ ਹੋਏ ਲੋਕਾਂ ਨੂੰ ਟੀ.ਬੀ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਗਰੂਕ ਵੀ ਕੀਤਾ ਗਿਆ।

ਸਿਹਤ ਵਿਭਾਗ ਦੀ ਟੀਮ ਵੱਲੋਂ ਟੀ.ਬੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ.ਬੀ ਇੱਕ ਸੰਕਰਾਮਕ ਬਿਮਾਰੀ ਹੈ ਜੋ ਜ਼ਿਆਦਾਤਰ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸਦੇ ਆਮ ਲੱਛਣਾਂ ਵਿੱਚ ਦੋ ਹਫਤੇ ਤੋਂ ਵੱਧ ਸਮੇਂ ਤੱਕ ਖੰਘ ਰਹਿਣਾ, ਬੁਖਾਰ, ਵਜ਼ਨ ਘਟਣਾ ਅਤੇ ਰਾਤ ਨੂੰ ਪਸੀਨਾ ਆਉਣਾ ਸ਼ਾਮਿਲ ਹਨ। ਜੇ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ।

ਟੀ.ਬੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ ਮਰੀਜ਼ ਨੂੰ ਪੂਰਾ ਕੋਰਸ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਿਮਾਰੀ ਗੰਭੀਰ ਰੂਪ ਧਾਰ ਸਕਦੀ ਹੈ। ਲੋਕਾਂ ਨੂੰ ਮਾਸਕ ਪਹਿਨਣ , ਸਾਫ਼-ਸੁਥਰਾ ਮਾਹੌਲ ਰੱਖਣ ਅਤੇ ਪੋਸ਼ਟਿਕ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀ.ਬੀ ਬਿਮਾਰੀ ਤੋਂ ਡਰਣ ਦੀ ਲੋੜ ਨਹੀਂ, ਸਹੀ ਸਮੇਂ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਇਸ ਮੌਕੇ ਸੀ.ਐੱਚ.ਓ ਡਾ. ਅਨੁਰਾਗ ਦੂਮੜਾ, ਮਨਜੀਤ ਸਿੰਘ ਰੇਡੀਓਗ੍ਰਾਫਰ, ਜਸਪਾਲ ਸਿੰਘ ਸਿੱਧੂ, ਅਮਨਦੀਪ ਕੌਰ ਐੱਮ.ਪੀ.ਐੱਚ.ਡਬਲਯੂ, ਪਰਮਜੀਤ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande