ਭਾਜਪਾ ਨੇ ਸ਼ਾਹ ਦੀ ਸਾਸਾਰਾਮ ਰੈਲੀ ਰੋਕਣ ਲਈ ਬਿਹਾਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ
ਪਟਨਾ, 02 ਅਪ੍ਰੈਲ (ਹਿ. ਸ.)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਟਨਾ ਪਹੁੰਚਣ ਤੋਂ ਬਾਅਦ, ਭਾਜਪਾ ਨੇਤਾ ਅਤੇ ਐਮ. ਐ
02


ਪਟਨਾ, 02 ਅਪ੍ਰੈਲ (ਹਿ. ਸ.)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਟਨਾ ਪਹੁੰਚਣ ਤੋਂ ਬਾਅਦ, ਭਾਜਪਾ ਨੇਤਾ ਅਤੇ ਐਮ. ਐਲ. ਸੀ. ਸੰਜੇ ਮਯੁਖ ਨੇ ਦੋਸ਼ ਲਗਾਇਆ ਹੈ ਕਿ ਬਿਹਾਰ ਸਰਕਾਰ ਨੇ ਜਾਣਬੁੱਝ ਕੇ ਸਾਸਾਰਾਮ ਵਿੱਚ ਸ਼ਾਹ ਦੀ ਰੈਲੀ ਨੂੰ ਰੋਕਿਆ ਹੈ।

ਮਯੁਖ ਨੇ ਕਿਹਾ, ਬਿਹਾਰ ਸਰਕਾਰ ਨੇ ਸਾਸਾਰਾਮ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸੂਬਾ ਪ੍ਰਧਾਨ ਸਮਰਾਟ ਚੌਧਰੀ ਨੇ ਸਾਫ ਕਿਹਾ ਹੈ ਕਿ ਸੂਬਾ ਸਰਕਾਰ ਨੇ ਸਾਸਾਰਾਮ 'ਚ ਅਮਿਤ ਸ਼ਾਹ ਦੀ ਰੈਲੀ 'ਤੇ ਰੋਕ ਲਗਾ ਦਿੱਤੀ ਹੈ। ਧਾਰਾ 144 ਲਾਗੂ ਹੋਣ 'ਤੇ ਰੈਲੀ ਕਿਵੇਂ ਕੀਤੀ ਜਾ ਸਕਦੀ ਹੈ ? ਅਸੀਂ ਨਵਾਦਾ ਵਿੱਚ ਪ੍ਰੋਗਰਾਮ ਤੈਅ ਕੀਤਾ ਹੈ। ਦੂਜੇ ਪਾਸੇ ਸਾਸਾਰਾਮ 'ਚ ਰਾਮ ਨੌਮੀ 'ਤੇ ਹੋਏ ਹੰਗਾਮੇ ਅਤੇ ਤਾਜ਼ਾ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਪੁਲਿਸ ਨੇ ਸਵੇਰੇ ਫਲੈਗ ਮਾਰਚ ਕੀਤਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande