ਪਾਕਿਸਤਾਨ ਦੇ ਨੇਵੀ ਬੇਸ 'ਤੇ ਅੱਤਵਾਦੀ ਹਮਲਾ, ਇਕ ਫੌਜੀ ਅਤੇ ਚਾਰ ਅੱਤਵਾਦੀ ਮਾਰੇ ਗਏ
ਰਾਵਲਪਿੰਡੀ, 26 ਮਾਰਚ (ਹਿ.ਸ.)। ਪਾਕਿਸਤਾਨ ’ਚ ਬੀਤੀ ਰਾਤ ਬਲੋਚਿਸਤਾਨ ਦੇ ਤੁਰਬਤ ਸ਼ਹਿਰ 'ਚ ਨੇਵਲ ਬੇਸ ਪੀਐਨਐਸ ਸਿੱਦੀਕੀ
32


ਰਾਵਲਪਿੰਡੀ, 26 ਮਾਰਚ (ਹਿ.ਸ.)। ਪਾਕਿਸਤਾਨ ’ਚ ਬੀਤੀ ਰਾਤ ਬਲੋਚਿਸਤਾਨ ਦੇ ਤੁਰਬਤ ਸ਼ਹਿਰ 'ਚ ਨੇਵਲ ਬੇਸ ਪੀਐਨਐਸ ਸਿੱਦੀਕੀ 'ਤੇ ਅੱਤਵਾਦੀ ਹਮਲਾ ਹੋਇਆ। ਇਸ ਦੌਰਾਨ ਹੋਈ ਗੋਲੀਬਾਰੀ ’ਚ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਹਮਲੇ ਵਿੱਚ ਸ਼ਾਮਲ ਚਾਰ ਅੱਤਵਾਦੀ ਵੀ ਮਾਰੇ ਗਏ।

ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹਥਿਆਰਬੰਦ ਬਲਾਂ ਦੇ ਪ੍ਰਭਾਵਸ਼ਾਲੀ ਜਵਾਬ ਨੇ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਫਰੰਟੀਅਰ ਕੋਰ ਦੇ 24 ਸਾਲਾ ਸਿਪਾਹੀ ਨੋਮਾਨ ਫਰੀਦ ਦੀ ਜਾਨ ਚਲੀ ਗਈ। ਉਹ ਮੁਜ਼ੱਫਰਗੜ੍ਹ ਦਾ ਰਹਿਣ ਵਾਲਾ ਸੀ ਅਤੇ ਫਰੰਟੀਅਰ ਕੋਰ ਬਲੋਚਿਸਤਾਨ ਵਿੱਚ ਕੰਮ ਕਰਦਾ ਸੀ। ਜਲ ਸੈਨਾ ਦੀ ਮਦਦ ਲਈ ਤੁਰੰਤ ਆਸਪਾਸ ਦੇ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande