ਬਾਲਟੀਮੋਰ ਹਾਦਸੇ 'ਚ ਲਾਪਤਾ 6 ਲੋਕਾਂ ਨੂੰ ਮੰਨਿਆ ਗਿਆ ਮ੍ਰਿਤਕ, ਸਰਚ ਆਪਰੇਸ਼ਨ ਖਤਮ, ਬਿਡੇਨ ਨੇ ਦੁੱਖ ਪ੍ਰਗਟਾਇਆ
ਵਾਸ਼ਿੰਗਟਨ, 27 ਮਾਰਚ (ਹਿ.ਸ.)। ਅਮਰੀਕਾ ਦੇ ਮੈਰੀਲੈਂਡ ਦੇ ਬਾਲਟੀਮੋਰ 'ਚ ਪੈਟਾਪਸਕੋ ਨਦੀ 'ਤੇ ਸਥਿਤ ਇਤਿਹਾਸਕ ਫ੍ਰਾਂਸਿਸ
09


ਵਾਸ਼ਿੰਗਟਨ, 27 ਮਾਰਚ (ਹਿ.ਸ.)। ਅਮਰੀਕਾ ਦੇ ਮੈਰੀਲੈਂਡ ਦੇ ਬਾਲਟੀਮੋਰ 'ਚ ਪੈਟਾਪਸਕੋ ਨਦੀ 'ਤੇ ਸਥਿਤ ਇਤਿਹਾਸਕ ਫ੍ਰਾਂਸਿਸ ਸਕਾਟ ਬ੍ਰਿਜ ਨਾਲ ਮਾਲਵਾਹਕ ਜਹਾਜ਼ ਟਕਰਾ ਗਿਆ। ਇਸ ਤੋਂ ਬਾਅਦ ਪਲਕ ਝਪਕਦਿਆਂ ਹੀ ਪੁਲ ਢਹਿ ਗਿਆ। ਇਸ ਹਾਦਸੇ ਦੌਰਾਨ ਕਈ ਲੋਕ ਅਤੇ ਕਾਰਾਂ ਨਦੀ ਵਿੱਚ ਡਿੱਗ ਗਈਆਂ। ਇਸ ਦੌਰਾਨ ਨਦੀ 'ਚ 6 ਲਾਪਤਾ ਲੋਕਾਂ ਦੀ ਭਾਲ ਕੀਤੀ ਗਈ। ਕੋਈ ਸੁਰਾਗ ਨਾ ਮਿਲਣ ਤੋਂ ਬਾਅਦ, ਆਖਰਕਾਰ ਉਨ੍ਹਾਂ ਨੂੰ ਮ੍ਰਿਤਕ ਮੰਨ ਲਿਆ ਗਿਆ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂਐਸ ਕੋਸਟ ਗਾਰਡ ਨੇ ਛੇ ਲਾਪਤਾ ਲੋਕਾਂ ਦੀ ਖੋਜ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਰੀਅਰ ਐਡਮਿਰਲ ਸ਼ੈਨਨ ਗਿਲਰੇਥ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਇਸ ਗੱਲ ਦੀ ਬਹੁਤ ਘੱਟ ਉਮੀਦ ਹੈ ਕਿ ਹਾਦਸੇ ਤੋਂ ਬਾਅਦ ਲਾਪਤਾ ਛੇ ਲੋਕ ਜ਼ਿੰਦਾ ਹੋਣਗੇ।

ਮੈਰੀਲੈਂਡ ਦੇ ਗਵਰਨਰ ਵੇਸ ਮੂਰ ਮੁਤਾਬਕ ਕਾਰਗੋ ਜਹਾਜ਼ ਦੇ ਚਾਲਕ ਨੇ ਹਾਦਸੇ ਤੋਂ ਪਹਿਲਾਂ ਮਦਦ ਵੀ ਮੰਗੀ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਿਜਲੀ ਦੀ ਖਰਾਬੀ ਕਾਰਨ ਕਾਰਗੋ ਜਹਾਜ਼ ਪੁਲ ਨਾਲ ਟਕਰਾ ਗਿਆ ਹੋਵੇਗਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਭਿਆਨਕ ਹਾਦਸਾ ਹੈ। ਸਾਡੀਆਂ ਪ੍ਰਾਰਥਨਾਵਾਂ ਇਸ ਹਾਦਸੇ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਬਾਲਟੀਮੋਰ ਦੀ ਬੰਦਰਗਾਹ ਵਿੱਚ ਜਹਾਜ਼ ਆਵਾਜਾਈ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande