ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਦੀ ਉਲੰਘਣਾ ਵਾਲੇ ਵਹੀਕਲਾਂ ਦੇ ਚਲਾਉਣ ’ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ
ਬਠਿੰਡਾ, 14 ਮਈ (ਹਿੰ.ਸ.)। ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ, ਆਈ.ਏ.ਐੱਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਸੜਕਾਂ ਤੇ ਬਹੁਤ ਸਾਰੇ ਅਜਿਹੇ ਵਹੀਕਲ ਜੋ ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਅਨੁਸਾਰ ਸੜਕਾਂ ਤੇ ਚੱਲਣਯੋਗ ਹੀ ਨਹੀਂ ਹ
ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ, ਆਈ.ਏ.ਐੱਸ.


ਬਠਿੰਡਾ, 14 ਮਈ (ਹਿੰ.ਸ.)। ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ, ਆਈ.ਏ.ਐੱਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਸੜਕਾਂ ਤੇ ਬਹੁਤ ਸਾਰੇ ਅਜਿਹੇ ਵਹੀਕਲ ਜੋ ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਅਨੁਸਾਰ ਸੜਕਾਂ ਤੇ ਚੱਲਣਯੋਗ ਹੀ ਨਹੀਂ ਹਨ, ਉਨ੍ਹਾਂ ਦੇ ਚਲਾਉਣ ਤੇ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਪਾਬੰਦੀ ਲਗਾਈ ਗਈ ਹੈ।

ਹੁਕਮਾਂ ਅਨੁਸਾਰ ਉਹ ਵਹੀਕਲ ਜੋ ਉਨ੍ਹਾਂ ਦੇ ਮਾਲਕਾਂ, ਪ੍ਰਬੰਧਕਾਂ ਜਾਂ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਚਲਾਏ ਜਾਂਦੇ ਹਨ, ਜਿਸ ਨਾਲ ਅਜਿਹੇ ਵਹੀਕਲ ਨਾ ਸਿਰਫ਼ ਸਰਕਾਰੀ ਹਦਾਇਤਾਂ ਤਹਿਤ ਬਣੇ ਪ੍ਰਦੂਸ਼ਣ ਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਬਲਕਿ ਅਜਿਹੇ ਵਹੀਕਲਜ ਬਹੁਤ ਸਾਰੇ ਕੇਸਾਂ ਵਿੱਚ ਭਿਆਨਕ ਸੜਕ ਦੁਰਘਟਨਾਵਾਂ ਦਾ ਵੀ ਕਾਰਨ ਬਣਦੇ ਹਨ, ਜਿਸ ਨਾਲ ਆਮ ਜਨਤਾ ਦੀ ਸਿਹਤ, ਜਿੰਦਗੀ ਅਤੇ ਸੁਰੱਖਿਆ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਅਜਿਹੇ ਵਹੀਕਲਾਂ ਵੱਲੋਂ ਕੀਤੀਆਂ ਗਈਆਂ ਦੁਰਘਟਨਾਵਾਂ ਕਾਰਨ ਨਾ ਸਿਰਫ ਅਮਨ-ਕਾਨੂੰਨ ਭੰਗ ਹੁੰਦਾ ਹੈ ਬਲਕਿ ਅਜਿਹੇ ਵਹੀਕਲ ਲੋਕਾਂ ਵਿੱਚ ਲੜਾਈ ਝਗੜੇ ਦਾ ਕਾਰਨ ਵੀ ਬਣ ਜਾਂਦੇ ਹਨ। ਉਕਤ ਵਹੀਕਲਾਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਕੁਤਾਹੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਰੋਕ ਲਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਅਨੁਸਾਰ ਜਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਵਹੀਕਲਾਂ ਦੇ ਮਾਲਕ, ਪ੍ਰਬੰਧਕ, ਉਨ੍ਹਾਂ ਦੇ ਮੁਲਾਜ਼ਮ ਜਾਂ ਪ੍ਰਤੀਨਿਧੀ ਅਜਿਹੇ ਕਿਸੇ ਵੀ ਵਹੀਕਲ ਨੂੰ ਜ਼ਿਲ੍ਹਾ ਬਠਿੰਡਾ ਦੀਆਂ ਸੜਕਾਂ, ਪ੍ਰਾਈਵੇਟ ਮਾਰਕੀਟਾਂ ਜਾਂ ਹੋਰ ਪਬਲਿਕ ਥਾਵਾਂ ‘ਤੇ ਨਹੀਂ ਚਲਾਉਣਗੇ, ਜੋ ਮੋਟਰ ਵਹੀਕਲ ਐਕਟ 1988 ਦੇ ਤਹਿਤ ਬਣੇ ਨਿਯਮਾਂ ਅਨੁਸਾਰ ਸੜਕਾਂ ਤੇ ਚੱਲਣ ਦੇ ਯੋਗ ਨਹੀਂ ਹਨ। ਇਹ ਹੁਕਮ 12 ਜੁਲਾਈ 2026 ਤੱਕ ਲਾਗੂ ਰਹਿਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande