ਵੇਰਕਾ ਦੁੱਧ ਹੋਇਆ ਮਹਿੰਗਾ, ਨਵੀਆਂ ਦਰਾਂ ਅੱਜ ਤੋਂ ਲਾਗੂ
ਚੰਡੀਗੜ੍ਹ, 14 ਮਈ (ਹਿੰ.ਸ.)| ਪੰਜਾਬ ਵੇਰਕਾ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਮਿਲਕਫੈੱਡ (ਵੇਰਕਾ) ਵੱਲੋਂ ਜਾਰੀ ਅਧਿਕਾਰਤ ਸੂਚਨਾ ਅਨੁਸਾਰ, ਦੁੱਧ ਦੀਆਂ ਇਹ ਵਧੀਆਂ ਹੋਈਆਂ ਕੀਮਤਾਂ 14 ਮਈ (ਵੀਰਵਾਰ) ਤੋਂ ਲਾਗੂ ਹੋ ਗਈਆਂ ਹਨ। ਜਾਰੀ ਨੋਟਿਸ ਮੁਤਾਬਕ ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ
ਵੇਰਕਾ ਦੁੱਧ ਦੇ ਪੈਕਟਾਂ ਦੀ ਫੋਟੋ।


ਚੰਡੀਗੜ੍ਹ, 14 ਮਈ (ਹਿੰ.ਸ.)| ਪੰਜਾਬ ਵੇਰਕਾ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਮਿਲਕਫੈੱਡ (ਵੇਰਕਾ) ਵੱਲੋਂ ਜਾਰੀ ਅਧਿਕਾਰਤ ਸੂਚਨਾ ਅਨੁਸਾਰ, ਦੁੱਧ ਦੀਆਂ ਇਹ ਵਧੀਆਂ ਹੋਈਆਂ ਕੀਮਤਾਂ 14 ਮਈ (ਵੀਰਵਾਰ) ਤੋਂ ਲਾਗੂ ਹੋ ਗਈਆਂ ਹਨ। ਜਾਰੀ ਨੋਟਿਸ ਮੁਤਾਬਕ ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 1 ਤੋਂ 2 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਆਮ ਖਪਤਕਾਰਾਂ ਦੀ ਜੇਬ ‘ਤੇ ਹੋਰ ਬੋਝ ਪਏਗਾ।

ਨਵੀਆਂ ਦਰਾਂ ਅਨੁਸਾਰ ਫੁੱਲ ਕ੍ਰੀਮ ਮਿਲਕ (500 ਮਿ.ਲੀ.), ਸਟੈਂਡਰਡ ਦੁੱਧ, ਟੋਨਡ ਦੁੱਧ ਅਤੇ ਗਾਂ ਦਾ ਦੁੱਧ ਸਮੇਤ ਹੋਰ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਇਸ ਦੇ ਨਾਲ ਹੀ 1 ਲੀਟਰ ਅਤੇ 2 ਲੀਟਰ ਵਾਲੇ ਪੈਕਟਾਂ ਦੀਆਂ ਕੀਮਤਾਂ ਵਿੱਚ ਵੀ ਇਜ਼ਾਫ਼ਾ ਕੀਤਾ ਗਿਆ ਹੈ।

ਵੇਰਕਾ ਪ੍ਰਬੰਧਨ ਵੱਲੋਂ ਕਿਹਾ ਗਿਆ ਹੈ ਕਿ ਉਤਪਾਦਨ ਖਰਚੇ ਅਤੇ ਹੋਰ ਖਰਚਿਆਂ ਵਿੱਚ ਵਾਧੇ ਕਾਰਨ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande