ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਅੱਜ ਰਵਨੀਤ ਬਿੱਟੂ ਹਰੀ ਝੰਡੀ ਦੇਣਗੇ
ਅੰਮ੍ਰਿਤਸਰ, 14 ਮਈ (ਹਿੰ.ਸ.)| ਭਾਰਤੀ ਰੇਲਵੇ ਵੱਲੋਂ ਪੰਜਾਬ ਅਤੇ ਪੂਰਬੀ-ਉੱਤਰੀ ਭਾਰਤ ਦੇ ਵਿਚਕਾਰ ਯਾਤਰਾ ਨੂੰ ਹੋਰ ਸੁਗਮ ਬਣਾਉਣ ਲਈ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਦਰਮਿਆਨ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਕ
ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਅੱਜ ਰਵਨੀਤ ਬਿੱਟੂ ਹਰੀ ਝੰਡੀ ਦੇਣਗੇ


ਅੰਮ੍ਰਿਤਸਰ, 14 ਮਈ (ਹਿੰ.ਸ.)| ਭਾਰਤੀ ਰੇਲਵੇ ਵੱਲੋਂ ਪੰਜਾਬ ਅਤੇ ਪੂਰਬੀ-ਉੱਤਰੀ ਭਾਰਤ ਦੇ ਵਿਚਕਾਰ ਯਾਤਰਾ ਨੂੰ ਹੋਰ ਸੁਗਮ ਬਣਾਉਣ ਲਈ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਦਰਮਿਆਨ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪਲੇਟਫਾਰਮ ਨੰਬਰ 1 ਤੋਂ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਹ ਪ੍ਰੋਗਰਾਮ ਦੁਪਹਿਰ 12:30 ਵਜੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਰੇਲਵੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਇਸ ਨਵੀਂ ਸੇਵਾ ਨਾਲ ਯਾਤਰੀਆਂ ਨੂੰ ਤੇਜ਼, ਆਰਾਮਦਾਇਕ ਅਤੇ ਸੁਵਿਧਾਜਨਕ ਯਾਤਰਾ ਦਾ ਲਾਭ ਮਿਲੇਗਾ।

ਫਿਰੋਜ਼ਪੁਰ ਮੰਡਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 14664 ਅੰਮ੍ਰਿਤਸਰ-ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਹਰ ਵੀਰਵਾਰ ਚੱਲੇਗੀ। ਇਹ ਟ੍ਰੇਨ ਦੁਪਹਿਰ 12:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਲਗਭਗ 39 ਘੰਟਿਆਂ ਦੀ ਯਾਤਰਾ ਤੋਂ ਬਾਅਦ ਸਵੇਰੇ 4:15 ਵਜੇ ਨਿਊ ਜਲਪਾਈਗੁੜੀ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 14663 ਨਿਊ ਜਲਪਾਈਗੁੜੀ-ਅੰਮ੍ਰਿਤਸਰ ਅੰਮ੍ਰਿਤ ਭਾਰਤ ਐਕਸਪ੍ਰੈੱਸ 16 ਮਈ 2026 ਤੋਂ ਹਰ ਸ਼ਨੀਵਾਰ ਚੱਲੇਗੀ, ਜੋ ਸਵੇਰੇ 8 ਵਜੇ ਚੱਲ ਕੇ ਲਗਭਗ 42 ਘੰਟਿਆਂ ਵਿੱਚ ਰਾਤ 2:20 ਵਜੇ ਅੰਮ੍ਰਿਤਸਰ ਪਹੁੰਚੇਗੀ।

ਯਾਤਰੀਆਂ ਦੀ ਸਹੂਲਤ ਲਈ ਇਹ ਟ੍ਰੇਨ ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਕੈਂਟ, ਸਾਹਰਣਪੁਰ, ਮੁਰਾਦਾਬਾਦ, ਗੋਰਖਪੁਰ, ਰਕਸੌਲ, ਸੀਤਾਮਢੀ, ਅਰਰੀਆ, ਬਾਗਡੋਗਰਾ ਅਤੇ ਸਿਲੀਗੁੜੀ ਸਮੇਤ ਕਈ ਮਹੱਤਵਪੂਰਨ ਸਟੇਸ਼ਨਾਂ ‘ਤੇ ਦੋਵੇਂ ਪਾਸਿਆਂ ਵਿੱਚ ਰੁਕੇਗੀ।

ਅੰਮ੍ਰਿਤ ਭਾਰਤ ਐਕਸਪ੍ਰੈੱਸ ਵਿੱਚ 8 ਸਲੀਪਰ ਕੋਚ ਅਤੇ 11 ਜਨਰਲ ਕੋਚ ਹੋਣਗੇ, ਜਿਸ ਨਾਲ ਆਮ ਯਾਤਰੀਆਂ ਨੂੰ ਕਿਫਾਇਤੀ ਅਤੇ ਆਰਾਮਦਾਇਕ ਯਾਤਰਾ ਦਾ ਲਾਭ ਮਿਲੇਗਾ।

ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨਵੀਂ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਯਾਤਰਾ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande